Home ਪੰਜਾਬ ਕਾਰ ਚੋਰੀ ਮਾਮਲੇ ‘ਚ ਦੋ ਨੌਜਵਾਨ ਗ੍ਰਿਫ਼ਤਾਰ

ਕਾਰ ਚੋਰੀ ਮਾਮਲੇ ‘ਚ ਦੋ ਨੌਜਵਾਨ ਗ੍ਰਿਫ਼ਤਾਰ

0

ਰਾਏਕੋਟ: ਸਿਟੀ ਪੁਲਿਸ ਸਟੇਸ਼ਨ ਨੇ ਕਾਰ ਚੋਰੀ ਦੇ ਇੱਕ ਮਾਮਲੇ ਵਿੱਚ ਚੋਰੀ ਹੋਈ ਕਾਰ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸਿਟੀ ਪੁਲਿਸ ਸਟੇਸ਼ਨ ਇੰਚਾਰਜ ਐਸ.ਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ 6 ਫਰਵਰੀ 2026 ਨੂੰ ਕਾਰ ਮਾਲਕ ਰਾਕੇਸ਼ ਕੁਮਾਰ, ਵਾਸੀ ਬਲੰਦਪੁਰ ਜ਼ਿਲ੍ਹਾ ਸੋਨੀਪਤ (ਹਰਿਆਣਾ) ਨੇ ਹੋਟਲ ਏ-9 ਰਾਏਕੋਟ ਵਿੱਚ ਇੱਕ ਕਮਰਾ ਕਿਰਾਏ ‘ਤੇ ਲਿਆ ਸੀ।

ਕਮਰੇ ਵਿੱਚੋਂ ਦੋ ਅਣਪਛਾਤੇ ਨੌਜਵਾਨਾਂ ਨੇ ਕਾਰ ਦੀਆਂ ਚਾਬੀਆਂ ਅਤੇ ਪਰਸ ਚੋਰੀ ਕਰ ਲਿਆ ਅਤੇ ਹੋਟਲ ਦੀ ਪਾਰਕਿੰਗ ਵਿੱਚ ਖੜ੍ਹੀ ਕਾਰ ਲੈ ਕੇ ਭੱਜ ਗਏ। ਇਸ ਸਬੰਧੀ ਸਿਟੀ ਪੁਲਿਸ ਸਟੇਸ਼ਨ ਨੇ ਮਾਮਲਾ ਦਰਜ ਕਰਕੇ 24 ਘੰਟਿਆਂ ਦੇ ਅੰਦਰ-ਅੰਦਰ ਮੁਲਜ਼ਮ ਮਨਜਿੰਦਰ ਸਿੰਘ ਉਰਫ਼ ਗੁਗਲਾ, ਵਾਸੀ ਨਈ ਆਬਾਦੀ ਅਕਾਲਗੜ੍ਹ ਅਤੇ ਮਨਜੋਤ ਸਿੰਘ ਉਰਫ਼ ਮਨੂ, ਵਾਸੀ ਪੱਟੀ ਗਿੱਲ ਸੁਧਾਰ ਨੂੰ ਗ੍ਰਿਫ਼ਤਾਰ ਕਰਕੇ ਪਰਸ ਸਮੇਤ ਦਸਤਾਵੇਜ਼ ਜ਼ਬਤ ਕਰ ਲਏ ਅਤੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ।

NO COMMENTS

LEAVE A REPLY

Please enter your comment!
Please enter your name here

Exit mobile version