Home ਪੰਜਾਬ ਪੰਜਾਬ ਵਾਚ ਕੰਪਨੀ ਦੇ ਵਪਾਰੀ ਦੀ ਦੁਕਾਨ ਦੇ ਬਾਹਰ ਗੋਲੀ ਚਲਾ ਕੇ...

ਪੰਜਾਬ ਵਾਚ ਕੰਪਨੀ ਦੇ ਵਪਾਰੀ ਦੀ ਦੁਕਾਨ ਦੇ ਬਾਹਰ ਗੋਲੀ ਚਲਾ ਕੇ ਦੋ ਅਣਪਛਾਤੇ ਨੌਜਵਾਨ ਹੋਏ ਫਰਾਰ

0

ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਵਿੱਚ ਪੰਜਾਬ ਵਾਚ ਕੰਪਨੀ ਦੀ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਬਾਟਾ ਚੌਂਕ ਵਿਖੇ ਸਥਿਤ ਦੁਕਾਨ ਦੇ ਬਾਹਰ ਸਵੇਰੇ 9:20 ਦੇ ਕਰੀਬ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀ ਚਲਾ ਦਿੱਤੀ। ਜਦੋਂ ਕਿ ਦੁਕਾਨ ਮਾਲਕ ਵੱਲੋਂ ਥੋੜੀ ਦੇਰ ਪਹਿਲੇ ਹੀ ਦੁਕਾਨ ਖੋਲੀ ਗਈ ਸੀ ਅਤੇ ਦੁਕਾਨ ਦੇ ਮੁਲਾਜ਼ਮ ਅਤੇ ਦੁਕਾਨ ਮਾਲਕ ਦੁਕਾਨ ਦੇ ਅੰਦਰ ਹੀ ਮੌਜੂਦ ਸਨ ਪਰ ਗੋਲੀ ਚੱਲਣ ਨਾਲ ਕੋਈ ਨੁਕਸਾਨ ਨਹੀਂ ਹੋਇਆ।

ਗੋਲੀ ਦੁਕਾਨ ਦੇ ਸ਼ੀਸ਼ੇ ਤੇ ਲੱਗੀ, ਜਿਸ ਦਾ ਖੋਲ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ ਜਦਕਿ ਇਕ ਹੋਰ ਬਿਨਾਂ ਚਲੀ ਗੋਲੀ ਵੀ ਦੁਕਾਨ ਦੇ ਨੇੜਿਓਂ ਹੀ ਸੜਕ ਤੋਂ ਬਰਾਮਦ ਹੋਈ ਹੈ। ਜਿਸ ਤਰ੍ਹਾਂ ਨੂੰ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਤੋਂ ਇਹ ਸਾਫ ਕਿਹਾ ਜਾ ਸਕਦਾ ਹੈ ਕਿ ਵਾਰਦਾਤ ਨੂੰ ਦੁਕਾਨਦਾਰ ਨੂੰ ਧਮਕਾਉਣ ਲਈ ਤੇ ਅੰਜਾਮ ਦਿੱਤਾ ਗਿਆ ਹੈ।

ਹਮਲਾਵਰ ਦੁਕਾਨਦਾਰ ਦਾ ਜਾਨੀ ਨੁਕਸਾਨ ਨਹੀਂ ਕਰਨਾ ਚਾਹੁੰਦੇ ਸਨ। ਹਾਲਾਂਕਿ ਗੋਲੀ ਚਲਾਉਣ ਵਾਲੇ ਮੋਟਰਸਾਈਕਲ ਸਵਾਰ ਕੁਝ ਅੱਗੇ ਜਾ ਕੇ ਫਿਰ ਤੋਂ ਮੁੜ ਕੇ ਵਾਪਸ ਆ ਗਏ ਪਰ ਵਾਪਸ ਆ ਕੇ ਉਹਨਾਂ ਵੱਲੋਂ ‌ ਹੋਰ ਗੋਲੀ ਨਹੀਂ ਚਲਾਈ ਗਈ । ਉੱਥੇ ਹੀ ਮੌਕੇ ਤੇ ਐਸਪੀ ਰਜਿੰਦਰ ਮਿਨਹਾਸ ਅਤੇ ਡੀ.ਐਸ.ਪੀ. ਮੋਹਨ ਸਿੰਘ ਵੀ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਬਾਜ਼ਾਰ ਵਿੱਚ ਲੱਗੇ ਹੋਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲਈ ਜਾ ਰਹੀ ਹੈ।

ਦੂਜੇ ਪਾਸੇ ਮੌਕੇ ਤੇ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਅਤੇ ਵਿਧਾਇਕ ਦੇ ਭਰਾ ਬਲਜੀਤ ਸਿੰਘ ਪਾਹੜਾ ਅਤੇ ਚੇਅਰਮੈਨ ਰਮਨ ਬਹਿਲ ਵੀ ਪਹੁੰਚੇ । ਉਧਰ ਸ਼ਹਿਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਵਿੱਚ ਘਟਨਾ ਨੂੰ ਲੈ ਕੇ ਕਾਫੀ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਜਿਲ੍ਹਾ ਗੁਰਦਾਸਪੁਰ ਬੇਸ਼ੱਕ ਅਪਰਾਧਕ ਵਾਰਦਾਤਾ ਤੇ ਗੈਂਗਸਟਰਾਂ ਕਾਰਨ ਬਦਨਾਮ ਰਿਹਾ ਹੈ ਪਰ ਜੇਕਰ ਪੁਲਿਸ ਜਿਲ੍ਹਾ ਗੁਰਦਾਸਪੁਰ ਅਤੇ ਸ਼ਹਿਰ ਦੇ ਅੰਦਰੂਨੀ ਹਾਲਾਤਾਂ ਦੀ ਗੱਲ ਕੀਤੀ ਜਾਏ ਤਾਂ ਇੱਥੇ ਗੈਂਗਸਟਰਾਂ ਦੀ ਸਰਗਰਮੀ ਬਹੁਤ ਘੱਟ ਵੇਖਣ ਨੂੰ ਮਿਲੀ ਸੀ।

ਕਿਸੇ ਵਪਾਰੀ ਤੇ ਹਮਲੇ ਦੀ ਸ਼ਹਿਰ ਵਿੱਚ ਪਹਿਲੀ ਵਾਰਦਾਤ ਹੈ ਜਿਸ ਨੂੰ ਬਹੁਤ ਸੋਚ-ਸਮਝ ਕੇ ਅੰਜਾਮ ਦਿੱਤਾ ਗਿਆ ਹੈ । ਸਭ ਤੋਂ ਵੱਡੀ ਗੱਲ ਇਹ ਹੈ ਕਿ ਅੰਦਰੂਨੀ ਬਾਜ਼ਾਰ ਜੋ ਸ਼ਹਿਰ ਦਾ ਮੁੱਖ ਬਾਜ਼ਾਰ ਹੈ ਤੇ ਬਹੁਤ ਭੀੜ ਭਾੜ ਵਾਲਾ ਇਲਾਕਾ ਹੈ , ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ , ਜਿਸ ਕਾਰਨ ਦੁਕਾਨਦਾਰ ਕਾਫੀ ਡਰੇ ਹੋਏ ਹਨ ਅਤੇ ਮੰਗ ਕਰ ਰਹੇ ਹਨ ਕਿ ਜਲਦੀ ਤੋਂ ਜਲਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਨਾਲ ਹੀ ਬਾਜ਼ਾਰ ਵਿੱਚ ਸੁਰੱਖਿਆ ਕਰਮੀ ਤਾਇਨਾਤ ਕਰਨ ਦੀ ਮੰਗ ਵੀ ਉੱਠਣੀ ਸ਼ੁਰੂ ਹੋ ਗਈ।

NO COMMENTS

LEAVE A REPLY

Please enter your comment!
Please enter your name here

Exit mobile version