ਬਿਹਾਰ : ਬਿਹਾਰ ਦੇ ਕਿਸ਼ਨਗੜ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ । ਜਿੱਥੇ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ । ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਨੂੰ ਅੱਗ ਲੱਗ ਗਈ ਅਤੇ ਉਸ ਵਿੱਚ ਸਵਾਰ ਟਰੱਕ ਡਰਾਈਵਰ ਅਤੇ ਉਸ ਨਾਲ ਮੌਜੂਦ ਹੈਲਪਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ।
ਟੱਕਰ ਦੇ ਤੁਰੰਤ ਬਾਅਦ ਟਰੱਕ ਨੂੰ ਲੱਗੀ ਅੱਗ
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਰਾਤ ਕੋਚਾਧਮਨ ਥਾਣਾ ਖੇਤਰ ਦੇ ਸਪਤੀਆ ਬਿਸ਼ਨਪੁਰ ਚੌਕ ਨੇੜੇ ਵਾਪਰੀ।ਲਸਣ ਨਾਲ ਭਰਿਆ ਇੱਕ ਟਰੱਕ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਜਦੋਂ ਉਲਟ ਦਿਸ਼ਾ ਤੋਂ ਆ ਰਹੇ ਇੱਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ । ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਟਰੱਕਾਂ ਦੇ ਅਗਲੇ ਹਿੱਸੇ ਪੂਰੀ ਤਰ੍ਹਾਂ ਨੁਕਸਾਨੇ ਗਏ । ਇਸ ਤੋਂ ਬਾਅਦ ਤੇਜ਼ ਰਫ਼ਤਾਰ ਨਾਲ ਚਲ ਰਹੇ ਟਰੱਕ ਵਿੱਚ ਅੱਗ ਲੱਗ ਗਈ ਕੁਝ ਹੀ ਮਿੰਟਾਂ ਵਿੱਚ ਅੱਗ ਪੂਰੇ ਟਰੱਕ ਵਿੱਚ ਫੈਲ ਗਈ ।
ਮੌਕੇ ‘ਤੇ ਹੀ ਸੜਿਆ ਟਰੱਕ ਡਰਾਈਵਰ ਤੇ ਸਾਥੀ
ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਜਲਦੀ ਫੈਲ ਗਈ ਕਿ ਅੰਦਰ ਬੈਠੇ ਟਰੱਕ ਡਰਾਈਵਰ ਤੇ ਉਸ ਦੇ ਸਾਥੀ ਨੂੰ ਟਰੱਕ ਵਿੱਚੋਂ ਨਿਕਲਣ ਦਾ ਮੌਕਾ ਤੱਕ ਨਹੀਂ ਮਿ ਲਿਆ ।ਜਦੋਂ ਕਿ ਦੂਜੇ ਟਰੱਕ ਦੇ ਡਰਾਈਵਰ ਤੇ ਸਾਥੀ ਕੈਬਿਨ ਦੇ ਵਿੱਚ ਹੀ ਫਸ ਗਏ । ਕਾਫੀ ਮੁਸ਼ਕਲਾਂ ਤੋਂ ਬਾਅਦ ਉਨ੍ਹਾਂ ਨੂੰ ਕੈਬਿਨ ਤੋਂ ਬਾਹਰ ਕੱਢਿਆ ਗਿਆ ।ਦੋਵੇਂ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ । ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਆਈ ਟਰੱਕ ਵਿੱਚ ਮੌਜੂਦ ਦੋਵੇਂ ਵਿਅਕਤੀ ਸੜ ਚੁੱਕੇ ਸਨ । ਫਿਲਹਾਲ ,ਲਾਸ਼ਾਂ ਨੂੰ ਹਿਰਾਸਤ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ।
