Home ਪੰਜਾਬ ਫਤਿਹਗੜ੍ਹ ਸਾਹਿਬ ਦੇ ਸ਼ਹੀਦਗੜ੍ਹ ਪਿੰਡ ਨੇੜੇ ਅਵਾਰਾ ਕੁੱਤੇ ਕਾਰਨ ਹੋਏ ਹਾਦਸੇ ’ਚ...

ਫਤਿਹਗੜ੍ਹ ਸਾਹਿਬ ਦੇ ਸ਼ਹੀਦਗੜ੍ਹ ਪਿੰਡ ਨੇੜੇ ਅਵਾਰਾ ਕੁੱਤੇ ਕਾਰਨ ਹੋਏ ਹਾਦਸੇ ’ਚ ਦੋ ਲੋਕਾਂ ਦੀ ਮੌਤ

0

ਫਤਿਹਗੜ੍ਹ ਸਾਹਿਬ : ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਹਲਕੇ ਦੇ ਸ਼ਹੀਦਗੜ੍ਹ ਪਿੰਡ ਨੇੜੇ ਇੱਕ ਅਵਾਰਾ ਕੁੱਤੇ ਕਾਰਨ ਹੋਏ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਆਵਾਰਾ ਕੁੱਤਾ ਮੋਟਰਸਾਈਕਲ ਦੇ ਅੱਗੇ ਭੱਜਣ ਤੋਂ ਬਾਅਦ ਦੋ ਮੋਟਰਸਾਈਕਲਾਂ ਦੀ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਸਵਾਰ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਥਾਣਾ ਬੱਸੀ ਪਠਾਣਾ ਦੇ ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਇੱਕ ਫੋਨ ਆਇਆ ਸੀ, ਜਿਸ ਵਿੱਚ ਕੁੱਤੇ ਦੇ ਸਾਹਮਣੇ ਆਉਣ ਦੀ ਵਜ੍ਹਾ ਨਾਲ ਦੋ ਮੋਟਰਸਾਈਕਲ ਸਵਾਰ ਆਪਸ ਵਿੱਚ ਟਕਰਾ ਗਏ। ਦੋਨੋਂ ਮੋਟਰਸਾਈਕਲ ਸਵਾਰਾਂ ਨੂੰ ਇਲਾਜ ਦੇ ਲਈ ਫਤਿਹਗੜ ਸਾਹਿਬ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 26 ਸਾਲ ਦਾ ਅਨੁਰਾਗ ਨਾਮ ਦਾ ਨੌਜਵਾਨ ਅਤੇ ਦੂਸਰਾ 49 ਸਾਲ ਦਾ ਨਛੱਤਰ ਨਾਮ ਦਾ 49 ਸਾਲਾ ਵਿਅਕਤੀ ਦੱਸਿਆ ਜਾ ਰਿਹਾ ਹੈ। ਅਨੁਰਾਗ ਬੰਦਾ ਬਹਾਦਰ ਕਾਲਜ ਵਿੱਚ ਸਫਾਈ ਕਰਮਚਾਰੀ ਸੀ ਅਤੇ ਨਛੱਤਰ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਪੁਲਿਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version