HomeWorldਪਾਕਿਸਤਾਨ 'ਚ ਦੋ ਯਾਤਰੀ ਬੱਸਾਂ ਦੀ ਟੱਕਰ, ਘੱਟੋ-ਘੱਟ 7 ਲੋਕਾਂ ਦੀ ਮੌਤ

ਪਾਕਿਸਤਾਨ ‘ਚ ਦੋ ਯਾਤਰੀ ਬੱਸਾਂ ਦੀ ਟੱਕਰ, ਘੱਟੋ-ਘੱਟ 7 ਲੋਕਾਂ ਦੀ ਮੌਤ

ਇਸਲਾਮਾਬਾਦ: ਪਾਕਿਸਤਾਨ (Pakistan) ਦੇ ਸਿੰਧ ਸੂਬੇ ‘ਚ ਦੋ ਯਾਤਰੀ ਬੱਸਾਂ ਦੀ ਟੱਕਰ ‘ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 42 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਬੇਨਜ਼ੀਰਾਬਾਦ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਡੀਜੀਆਈਪੀ) ਮੁਹੰਮਦ ਯੂਨੁਸ ਚੰਦੀਓ ਨੇ ਦੱਸਿਆ ਕਿ ਹਾਦਸਾ ਸਵੇਰੇ 4 ਵਜੇ ਦੇ ਕਰੀਬ ਨਵਾਬਸ਼ਾਹ ਨੇੜੇ ਮੇਹਰਾਨ ਹਾਈਵੇਅ ‘ਤੇ ਹੋਇਆ ਜਦੋਂ ਕਰਾਚੀ ਅਤੇ ਪੇਸ਼ਾਵਰ ਜਾ ਰਹੀਆਂ ਦੋ ਯਾਤਰੀ ਬੱਸਾਂ ਆਪਸ ਵਿੱਚ ਟਕਰਾ ਗਈਆਂ।

ਡਾਨ ਨਿਊਜ਼ ਨੇ ਉਨ੍ਹਾਂ ਦੇ ਹਵਾਲੇ ਨਾਲ ਦੱਸਿਆ ਕਿ ਜ਼ਖਮੀਆਂ ਦਾ ਪੀਪਲਜ਼ ਮੈਡੀਕਲ ਐਂਡ ਸਾਇੰਸ ਯੂਨੀਵਰਸਿਟੀ ‘ਚ ਇਲਾਜ ਕੀਤਾ ਜਾ ਰਿਹਾ ਹੈ। ਡੀਜੀਆਈਪੀ ਮੁਤਾਬਕ ਇਹ ਟੱਕਰ ਗੱਡੀਆਂ ਦੀ ਤੇਜ਼ ਰਫ਼ਤਾਰ ਕਾਰਨ ਵਾਪਰੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments