Home ਪੰਜਾਬ ਵਿੱਤ ਤੇ ਠੇਕਾ ਕਮੇਟੀ ਦੇ ਦੋ ਨਵੇਂ ਮੈਂਬਰ ਕੀਤੇ ਗਏ ਨਿਯੁਕਤ

ਵਿੱਤ ਤੇ ਠੇਕਾ ਕਮੇਟੀ ਦੇ ਦੋ ਨਵੇਂ ਮੈਂਬਰ ਕੀਤੇ ਗਏ ਨਿਯੁਕਤ

0

ਲੁਧਿਆਣਾ: ਨਗਰ ਨਿਗਮ ਦੇ ਮੌਜੂਦਾ ਜਨਰਲ ਹਾਊਸ ਦੇ ਗਠਨ ਦੇ ਕਰੀਬ ਡੇਢ ਸਾਲ ਬਾਅਦ ਆਖਰਕਾਰ ਵਿੱਤ ਅਤੇ ਠੇਕਾ ਕਮੇਟੀ ਦਾ ਗਠਨ ਪੂਰਾ ਹੋ ਗਿਆ ਹੈ। ਇਸ ਸਬੰਧੀ ਅੱਜ , ਹੁਕਮ ਜਾਰੀ ਕਰਕੇ ਦੋ ਨਵੇਂ ਮੈਂਬਰ ਨਿਯੁਕਤ ਕੀਤੇ ਗਏ ਹਨ।

ਜਾਰੀ ਹੁਕਮਾਂ ਅਨੁਸਾਰ ਅਮਨ ਬੱਗਾ ਅਤੇ ਯੁਵਰਾਜ ਸਿੱਧੂ ਨੂੰ ਵਿੱਤ ਅਤੇ ਠੇਕਾ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਦੋਵੇਂ ਮੌਜੂਦਾ ਵਿਧਾਇਕਾਂ ਦੇ ਪੁੱਤਰ ਹਨ। ਇਸ ਤੋਂ ਪਹਿਲਾਂ ਕਮੇਟੀ ਵਿੱਚ ਸ਼ਾਮਲ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵੀ ਵਿਧਾਇਕ ਅਸ਼ੋਕ ਪਰਾਸ਼ਰ ਦੇ ਭਰਾ ਹਨ। ਅਜਿਹੇ ਵਿੱਚ ਹੁਣ ਵਿਧਾਇਕਾਂ ਦੇ ਤਿੰਨ ਕਰੀਬੀ ਰਿਸ਼ਤੇਦਾਰ ਐਫ.ਐਂਡ.ਸੀ.ਸੀ. ਵਿੱਚ ਸ਼ਾਮਲ ਹੋ ਗਏ ਹਨ।

ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਵਿੱਤੀ ਮਾਮਲਿਆਂ ਵਿੱਚ ਸਭ ਤੋਂ ਮਹੱਤਵਪੂਰਨ ਕਮੇਟੀ ਮੰਨੀ ਜਾਂਦੀ ਹੈ। ਨਗਰ ਨਿਗਮ ਦੇ ਕਿਸੇ ਵੀ ਨਵੇਂ ਵਿਕਾਸ ਕਾਰਜ, ਪ੍ਰੋਜੈਕਟ ਜਾਂ ਟੈਂਡਰ ਨੂੰ ਅੰਤਿਮ ਪ੍ਰਵਾਨਗੀ ਦੇਣ ਤੋਂ ਪਹਿਲਾਂ ਵਿੱਤ ਅਤੇ ਠੇਕਾ ਕਮੇਟੀ ਪ੍ਰਵਾਨਗੀ ਜ਼ਰੂਰੀ ਹੈ। ਇਸ ਤੋਂ ਬਾਅਦ ਹੀ ਇਸ ਪ੍ਰਸਤਾਵ ਨੂੰ ਅੰਤਿਮ ਪ੍ਰਵਾਨਗੀ ਲਈ ਜਨਰਲ ਹਾਊਸ ਨੂੰ ਭੇਜਿਆ ਜਾਂਦਾ ਹੈ। ਵਿੱਤ ਅਤੇ ਠੇਕਾ ਕਮੇਟੀ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ, ਨਗਰ ਨਿਗਮ ਕਮਿਸ਼ਨਰ ਅਤੇ ਕੌਂਸਲਰਾਂ ਵਿੱਚੋਂ ਦੋ ਮੈਂਬਰ ਸ਼ਾਮਲ ਹੁੰਦੇ ਹਨ। ਇਨ੍ਹਾਂ ਮੈਂਬਰਾਂ ਦੀ ਚੋਣ ਜਾਂ ਤਾਂ ਜਨਰਲ ਹਾਊਸ ਵਿੱਚ ਵੋਟਿੰਗ ਰਾਹੀਂ ਕੀਤੀ ਜਾਂਦੀ ਹੈ ਜਾਂ ਜਨਰਲ ਹਾਊਸ ਮੇਅਰ ਨੂੰ ਇਨ੍ਹਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਦਿੰਦਾ ਹੈ। ਕਰੀਬ ਡੇਢ ਸਾਲ ਦੀ ਦੇਰੀ ਤੋਂ ਬਾਅਦ ਹੁਣ ਐਫ ਐਂਡ ਸੀ ਸੀ ਦੇ ਗਠਨ ਦੀ ਪ੍ਰਕਿ ਰਿਆ ਪੂਰੀ ਹੋ ਗਈ ਹੈ, ਜਿਸ ਨਾਲ ਨਗਰ ਨਿਗਮ ਦੇ ਵਿੱਤੀ ਅਤੇ ਵਿਕਾਸ ਕਾਰਜਾਂ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

NO COMMENTS

LEAVE A REPLY

Please enter your comment!
Please enter your name here

Exit mobile version