ਅਰੁਣਾਚਲ ਪ੍ਰਦੇਸ਼ : ਅਰੁਣਾਚਲ ਪ੍ਰਦੇਸ਼ ਅਤੇ ਇਸਦੇ ਆਸਪਾਸ ਦੇ ਇਲਾਕਿਆਂ ਵਿੱਚ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ ਹਨ। ਪਹਿਲਾ ਝਟਕਾ 5.1 ਤੀਬਰਤਾ ਦਾ ਅਤੇ ਦੂਜਾ 3.5 ਤੀਬਰਤਾ ਦਾ ਸੀ। ਇਨ੍ਹਾਂ ਦੋਵਾਂ ਭੂਚਾਲਾਂ ਦਾ ਕੇਂਦਰ ਅੱਪਰ ਸਿਆਂਗ ਜ਼ਿਲ੍ਹੇ ਵਿੱਚ ਸੀ। ਭੂਚਾਲ ਤੋਂ ਬਾਅਦ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜਾਣਕਾਰੀ ਮੁਤਾਬਕ ਪਹਿਲਾ ਝਟਕਾ ਸਵੇਰੇ 5:45 ‘ਤੇ ਅਤੇ ਦੂਜਾ ਝਟਕਾ ਸਵੇਰੇ 7:17 ‘ਤੇ ਮਹਿਸੂਸ ਕੀਤਾ ਗਿਆ।
