ਲੁਧਿਆਣਾ : ਲਗਾਤਾਰ ਪੈ ਰਹੇ ਮੀਂਹ ਦੌਰਾਨ, ਚੰਡੀਗੜ੍ਹ ਰੋਡ ‘ਤੇ ਮੋਹਿਨੀ ਰਿਜ਼ੋਰਟ ਦੇ ਸਾਹਮਣੇ ਇੱਕ ਟਰੱਕ ਪਲਟ ਗਿਆ, ਜਿਸ ਕਾਰਨ ਆਵਾਜਾਈ ਹੌਲੀ-ਹੌਲੀ ਚੱਲ ਰਹੀ ਹੈ। ਟ੍ਰੈਫਿਕ ਪੁਲਿਸ ਦੇ ਏ.ਐਸ.ਆਈ. ਮੋਹਨ ਸਿੰਘ ਨੇ ਆ ਕੇ ਸਥਿਤੀ ਨੂੰ ਸੰਭਾਲਿਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਟਰੱਕ ਹਿਮਾਚਲ ਤੋਂ ਲੁਧਿਆਣਾ ਵੱਲ ਸਾਮਾਨ ਲੈ ਕੇ ਜਾ ਰਿਹਾ ਸੀ ਪਰ ਸ਼ਹਿਰ ਦੇ ਨੇੜੇ ਪਹੁੰਚਦੇ ਹੀ ਇਹ ਪਲਟ ਗਿਆ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ। ਪੁਲਿਸ ਨੇ ਹਾਈਡ੍ਰਾ ਕਰੇਨ ਬੁਲਾ ਕੇ ਟਰੱਕ ਨੂੰ ਉੱਥੋਂ ਹਟਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀ ਹੈ।
