Home ਮਨੋਰੰਜਨ ਵੋਟਿੰਗ ਤੋਂ ਬਾਅਦ ਤ੍ਰਿਸ਼ਾ ਕ੍ਰਿਸ਼ਨਨ ਦੀ ਪੋਸਟ ਚਰਚਾ ’ਚ

ਵੋਟਿੰਗ ਤੋਂ ਬਾਅਦ ਤ੍ਰਿਸ਼ਾ ਕ੍ਰਿਸ਼ਨਨ ਦੀ ਪੋਸਟ ਚਰਚਾ ’ਚ

0

ਚੇਨਈ: ਦੱਖਣੀ ਭਾਰਤੀ ਫ਼ਿਲਮ ਉਦਯੋਗ ਦੀ ਮਸ਼ਹੂਰ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ ਇਨ੍ਹਾਂ ਦਿਨਾਂ ਆਪਣੀ ਨਿੱਜੀ ਜ਼ਿੰਦਗੀ ਕਾਰਨ ਕਾਫ਼ੀ ਚਰਚਾ ਵਿੱਚ ਹੈ। ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਕੀਤੀ ਗਈ ਇੱਕ ਸੋਸ਼ਲ ਮੀਡੀਆ ਪੋਸਟ ਨੇ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਇਸ ਪੋਸਟ ਦੇ ਬਾਅਦ ਇੱਕ ਵਾਰ ਫਿਰ ਉਨ੍ਹਾਂ ਦਾ ਨਾਮ ਸੁਪਰਸਟਾਰ ਵਿਜੇ ਥੱਲਾਪਥੀ ਨਾਲ ਜੋੜਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ, ਵੋਟਿੰਗ ਕਰਨ ਤੋਂ ਬਾਅਦ ਤ੍ਰਿਸ਼ਾ ਨੇ ਆਪਣੀ ਉਂਗਲ ’ਤੇ ਲੱਗੀ ਸਿਆਹੀ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸਾਂਝੀ ਕੀਤੀ। ਇਸ ਪੋਸਟ ਵਿੱਚ ਉਨ੍ਹਾਂ ਨੇ ਕੋਈ ਵੱਡਾ ਕੈਪਸ਼ਨ ਨਹੀਂ ਲਿਖਿਆ, ਪਰ ਬੈਕਗ੍ਰਾਊਂਡ ਵਿੱਚ ਚੱਲ ਰਿਹਾ ਗੀਤ ਸਭ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਰਿਹਾ। ਤ੍ਰਿਸ਼ਾ ਨੇ ਆਪਣੀ ਅਤੇ ਵਿਜੇ ਦੀ ਮਸ਼ਹੂਰ ਫ਼ਿਲਮ ਘੀਲੀ ਦਾ ਗੀਤ ਅਰਜੁਨਰ ਵਿਲੁ ਇਸਤੇਮਾਲ ਕੀਤਾ, ਜਿਸ ਨੇ ਕਾਫ਼ੀ ਉਤਸੁਕਤਾ ਪੈਦਾ ਕਰ ਦਿੱਤੀ।

ਸੋਸ਼ਲ ਮੀਡੀਆ ’ਤੇ ਯੂਜ਼ਰਸ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਗੀਤ ਚੁਣਨਾ ਸਿਰਫ਼ ਇਤਫ਼ਾਕ ਨਹੀਂ, ਸਗੋਂ ਇੱਕ ਸੰਕੇਤ ਹੋ ਸਕਦਾ ਹੈ ਕਿ ਤ੍ਰਿਸ਼ਾ ਨੇ ਚੋਣਾਂ ਦੌਰਾਨ ਵਿਜੇ ਨੂੰ ਆਪਣਾ ਸਮਰਥਨ ਦਿੱਤਾ ਹੈ। ਕੁਝ ਯੂਜ਼ਰਸ ਨੇ ਕਮੈਂਟ ਕਰਦਿਆਂ ਲਿਖਿਆ ਕਿ “ਮਿਊਜ਼ਿਕ ਹੀ ਸਭ ਕੁਝ ਬਿਆਨ ਕਰ ਰਿਹਾ ਹੈ,” ਜਿਸ ਨਾਲ ਇਹ ਚਰਚਾ ਹੋਰ ਵੀ ਤੇਜ਼ ਹੋ ਗਈ ਹੈ।

ਦੂਜੇ ਪਾਸੇ, ਵਿਜੇ ਥੱਲਾਪਥੀ ਦਾ ਸਿਆਸੀ ਸਫ਼ਰ ਵੀ ਇਸ ਸਮੇਂ ਚਰਚਾ ਵਿੱਚ ਹੈ। ਉਹ ਹੁਣ ਫ਼ਿਲਮਾਂ ਤੋਂ ਇਲਾਵਾ ਰਾਜਨੀਤੀ ਵਿੱਚ ਵੀ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ। ਉਨ੍ਹਾਂ ਦੀ ਸਿਆਸੀ ਪਾਰਟੀ ਤਮਿਲਗਾ ਵੇਤਰੀ ਕਜ਼ਾਗਮ (ਟੀਵੀਕੇ) ਨੇ ਇਸ ਵਾਰ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਸੀਟਾਂ ’ਤੇ ਆਪਣੇ ਉਮੀਦਵਾਰ ਖੜੇ ਕੀਤੇ ਹਨ। ਖੁਦ ਵਿਜੇ ਵੀ ਪੇਰੰਬੂਰ ਅਤੇ ਤ੍ਰਿਚੀ ਤੋਂ ਚੋਣ ਮੈਦਾਨ ਵਿੱਚ ਹਨ।

ਹਾਲਾਂਕਿ, ਤ੍ਰਿਸ਼ਾ ਵੱਲੋਂ ਇਸ ਪੋਸਟ ਬਾਰੇ ਕੋਈ ਅਧਿਕਾਰਿਕ ਸਪਸ਼ਟੀਕਰਨ ਨਹੀਂ ਦਿੱਤਾ ਗਿਆ। ਇਸ ਕਰਕੇ ਇਹ ਸਾਰੀਆਂ ਗੱਲਾਂ ਅਜੇ ਵੀ ਅਟਕਲਾਂ ਹੀ ਮੰਨੀਆਂ ਜਾ ਰਹੀਆਂ ਹਨ। ਫਿਰ ਵੀ, ਇੱਕ ਸਧਾਰਣ ਸੋਸ਼ਲ ਮੀਡੀਆ ਪੋਸਟ ਨੇ ਰਾਜਨੀਤੀ ਅਤੇ ਮਨੋਰੰਜਨ ਦੇ ਮਿਲਾਪ ਨਾਲ ਵੱਡੀ ਚਰਚਾ ਜ਼ਰੂਰ ਖੜੀ ਕਰ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version