HomePunjabਰਿਹਾਇਸ਼ੀ ਖੇਡ ਵਿੰਗਾਂ ਦੇ ਟਰਾਇਲ ਇਸ ਤਰੀਕ ਤੋਂ ਸ਼ੁਰੂ

ਰਿਹਾਇਸ਼ੀ ਖੇਡ ਵਿੰਗਾਂ ਦੇ ਟਰਾਇਲ ਇਸ ਤਰੀਕ ਤੋਂ ਸ਼ੁਰੂ

ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਵਿਭਾਗ (education department) ਵੱਲੋਂ ਸਾਲ 2023-24 ਲਈ ਖੋਲ੍ਹੇ ਜਾ ਰਹੇ ਰਿਹਾਇਸ਼ੀ ਖੇਡ ਵਿੰਗਾਂ ਦੇ ਟਰਾਇਲ 24 ਸਤੰਬਰ ਨੂੰ ਲਏ ਜਾ ਰਹੇ ਹਨ। ਚਾਹਵਾਨ ਖਿਡਾਰੀ ਸਵੇਰੇ 10 ਵਜੇ ਟਰਾਇਲ ਅਤੇ ਰਜਿਸਟ੍ਰੇਸ਼ਨ ਲਈ ਪਹੁੰਚਣ। ਪਿਛਲੇ ਸਾਲਾਂ ਦੇ ਖੇਡ ਵਿੰਗਾਂ ਦੇ ਖਿਡਾਰੀਆਂ ਨੂੰ ਇਹ ਟਰਾਇਲ ਦੇਣਾ ਵੀ ਜ਼ਰੂਰੀ ਹੈ। ਜਾਣਕਾਰੀ ਲਈ, ਹੇਠਾਂ ਦਿੱਤੀ ਗਈ ਸੂਚੀ ਅਨੁਸਾਰ ਖਿਡਾਰੀਆਂ ਨੂੰ ਕਿਸੇ ਖਾਸ ਦਿਨ ਅਤੇ ਕਿਸੇ ਖਾਸ ਸਥਾਨ ‘ਤੇ ਰਿਪੋਰਟ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਚਾਹਵਾਨ ਖਿਡਾਰੀ ਟਰਾਇਲ ਰਜਿਸਟ੍ਰੇਸ਼ਨ ਲਈ ਨਿਸ਼ਚਿਤ ਮਿਤੀ ਅਤੇ ਕਿਸੇ ਖਾਸ ਸਥਾਨ ‘ਤੇ ਸਵੇਰੇ 10 ਵਜੇ ਰਿਪੋਰਟ ਕਰਨ ਅਤੇ ਆਪਣੇ ਨਾਲ ਜਨਮ ਮਿਤੀ ਦਾ ਅਸਲ ਸਰਟੀਫਿਕੇਟ, ਖੇਡ ਪ੍ਰਾਪਤੀਆਂ ਦਾ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਆਉਣ। ਇਸ ਮੌਕੇ ਹੋਰ ਮੈਂਬਰ ਵੀ ਹਾਜ਼ਰ ਸਨ। ਖਿਡਾਰੀ ਆਪਣੇ ਮਾਪਿਆਂ ਅਤੇ ਸਰਪ੍ਰਸਤਾਂ ਦੇ ਨਾਲ ਟਰਾਇਲਾਂ ਵਿੱਚ ਹਿੱਸਾ ਲੈ ਸਕਦੇ ਹਨ।

ਖਿਡਾਰੀਆਂ ਨੂੰ 200 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਮੁਫਤ ਰਿਹਾਇਸ਼, ਸਿੱਖਿਆ ਅਤੇ ਖੁਰਾਕ ਮੁਹੱਈਆ ਕਰਵਾਈ ਜਾਵੇਗੀ। ਟਰਾਇਲਾਂ ਤੋਂ ਬਾਅਦ ਚੁਣੇ ਗਏ ਖਿਡਾਰੀਆਂ ਨੂੰ ਖੇਡ ਕਿੱਟਾਂ ਅਤੇ ਖੇਡਾਂ ਦਾ ਸਾਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਖਿਡਾਰੀਆਂ ਨੂੰ ਖੇਡ ਵਿੰਗ ਨਾ ਛੱਡਣ ਦਾ ਇਕਾਰਨਾਮਾ ਵੀ ਭਰਨ ਲਈ ਕਿਹਾ ਜਾਵੇਗਾ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ।

ਉਪਰੋਕਤ ਸਪੋਰਟਸ ਵਿੰਗਾਂ ਵਿੱਚ ਜੇਕਰ ਟਰਾਇਲਾਂ ਤੋਂ ਬਾਅਦ ਚੁਣੇ ਗਏ ਖਿਡਾਰੀਆਂ ਦੀ ਟੀਮ ਮੁਕੰਮਲ ਹੋ ਜਾਂਦੀ ਹੈ ਤਾਂ ਚੋਣ ਕਮੇਟੀ ਦੀ ਸਿਫ਼ਾਰਸ਼ ਅਨੁਸਾਰ ਖੇਡ ਵਿੰਗ ਸ਼ੁਰੂ ਕਰ ਦਿੱਤੇ ਜਾਣਗੇ। ਸਰਕਾਰ ਕੋਈ ਵੀ ਖੇਡ ਵਿੰਗ ਸ਼ੁਰੂ ਜਾਂ ਰੱਦ ਕਰ ਸਕੇਗੀ। ਵਿੰਗ ਖੇਡਣ ਲਈ, ਖਿਡਾਰੀਆਂ ਦੀ ਜਨਮ ਮਿਤੀ ਅੰਡਰ 14 ਲਈ 01.01.2010, ਅੰਡਰ 17 ਲਈ 01.01.2007 ਅਤੇ ਅੰਡਰ 19 ਲਈ 01.01.2005 ਜਾਂ ਇਸ ਤੋਂ ਬਾਅਦ ਹੋਣੀ ਚਾਹੀਦੀ ਹੈ। ਖਿਡਾਰੀ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਹੋਣਾ ਚਾਹੀਦਾ ਹੈ।

ਦੂਜੇ ਰਾਜਾਂ ਤੋਂ ਆਉਣ ਵਾਲਾ ਕੋਈ ਵੀ ਖਿਡਾਰੀ ਟਰਾਇਲਾਂ ਵਿੱਚ ਸਿੱਧੇ ਤੌਰ ‘ਤੇ ਹਿੱਸਾ ਨਹੀਂ ਲੈ ਸਕੇਗਾ। ਜੇਕਰ ਕੋਈ ਖਿਡਾਰੀ ਸਪੋਰਟਸ ਵਿੰਗ ਵਿੱਚ ਦਾਖਲਾ ਲੈਣਾ ਚਾਹੁੰਦਾ ਹੈ ਤਾਂ ਉਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪਹਿਲਾ ਦਾਖਲਾ ਲੈਣਾ ਜ਼ਰੂਰੀ ਹੈ। ਉਪਰੋਕਤ ਹੁਕਮ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਵੱਲੋਂ ਜਾਰੀ ਕੀਤੇ ਗਏ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments