Home ਪੰਜਾਬ ਅੰਮ੍ਰਿਤਸਰ ਦੇ ਦਬੁਰਜੀ ਫਲਾਈਓਵਰ ’ਤੇ ਹਾਦਸਾ..

ਅੰਮ੍ਰਿਤਸਰ ਦੇ ਦਬੁਰਜੀ ਫਲਾਈਓਵਰ ’ਤੇ ਹਾਦਸਾ..

0

ਅੰਮ੍ਰਿਤਸਰ: ਅੰਮ੍ਰਿਤਸਰ ਦੇ ਦਬੁਰਜੀ ਫਲਾਈਓਵਰ ’ਤੇ ਅੱਜ ਸਵੇਰ ਨੂੰ ਟਰੱਕ ਅਤੇ ਪੰਜਾਬ ਰੋਡਵੇਜ਼ ਦੀ ਬੱਸ ਵਿਚਕਾਰ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਫਲਾਈਓਵਰ ਦੀ ਚੜ੍ਹਾਈ ਦੌਰਾਨ ਹਾਦਸਾ ਵਾਪਰਿਆ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ।

ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ਼ ਦੀ ਬੱਸ ਪੱਟੀ ਤੋਂ ਜੰਮੂ ਵੱਲ ਜਾ ਰਹੀ ਸੀ। ਜਦੋਂ ਬੱਸ ਦਬੁਰਜੀ ਫਲਾਈਓਵਰ ਦੀ ਚੜ੍ਹਾਈ ’ਤੇ ਪਹੁੰਚੀ ਤਾਂ ਇਸਦੇ ਅੱਗੇ ਇੱਕ ਭਾਰੀ ਲੋਡ ਵਾਲਾ ਟਰੱਕ ਜਾ ਰਿਹਾ ਸੀ। ਬੱਸ ਚਾਲਕ ਗੋਪਾਲ ਸਿੰਘ ਦੇ ਮੁਤਾਬਕ, ਚੜ੍ਹਾਈ ਦੌਰਾਨ ਟਰੱਕ ਚਾਲਕ ਨੇ ਅਚਾਨਕ ਬੈਕ ਗੇਅਰ ਲਗਾ ਦਿੱਤਾ। ਇਸ ਕਾਰਨ ਟਰੱਕ ਪਿੱਛੇ ਵੱਲ ਆਇਆ ਅਤੇ ਬੱਸ ਨਾਲ ਜਾ ਟਕਰਾਇਆ।

ਟੱਕਰ ਤੋਂ ਬਾਅਦ ਟਰੱਕ ਦੇ ਪਿੱਛੇ ਲੱਗੇ ਡਾਲੇ ਦੇ ਫੱਟੇ ਟੁੱਟ ਗਏ ਅਤੇ ਡਾਲਾ ਵੀ ਵਿੰਗਾ ਹੋ ਗਿਆ। ਇਸ ਦੇ ਨਾਲ ਹੀ ਬੱਸ ਦੇ ਅਗਲੇ ਹਿੱਸੇ ਨੂੰ ਵੀ ਨੁਕਸਾਨ ਪਹੁੰਚਿਆ। ਟਰੱਕ ਚਾਲਕ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਟਰੱਕ ਲੈ ਕੇ ਬਠਿੰਡਾ ਤੋਂ ਅਜਨਾਲਾ ਵੱਲ ਜਾ ਰਿਹਾ ਸੀ। ਉਨ੍ਹਾਂ ਮੁਤਾਬਕ ਦਬੁਰਜੀ ਫਲਾਈਓਵਰ ’ਤੇ ਚੜ੍ਹਦੇ ਸਮੇਂ ਪਿੱਛੇ ਤੋਂ ਆ ਰਹੀ ਬੱਸ ਟਰੱਕ ਨਾਲ ਟਕਰਾ ਗਈ।

ਹਾਦਸੇ ਦੇ ਸਮੇਂ ਬੱਸ ਵਿੱਚ ਕਈ ਯਾਤਰੀ ਸਵਾਰ ਸਨ। ਟੱਕਰ ਕਾਰਨ ਕੁਝ ਯਾਤਰੀਆਂ ਨੂੰ ਮਾਮੂਲੀ ਖਰੋਚਾਂ ਆਈਆਂ, ਖ਼ਾਸ ਕਰਕੇ ਬੱਸ ਦੇ ਅਗਲੇ ਹਿੱਸੇ ਵਿੱਚ ਬੈਠੇ ਯਾਤਰੀਆਂ ਨੂੰ। ਹਾਲਾਂਕਿ ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਹਾਦਸੇ ਤੋਂ ਬਾਅਦ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ।

ਹਾਦਸੇ ਕਾਰਨ ਦਬੁਰਜੀ ਫਲਾਈਓਵਰ ’ਤੇ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਰਹੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੋਵੇਂ ਵਾਹਨਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਬੱਸ ਚਾਲਕ ਮੁਤਾਬਕ, ਹਾਦਸੇ ਦੇ ਸਮੇਂ ਤੱਕ ਕੋਈ ਪੁਲਿਸ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ ਸੀ।

ਗਨੀਮਤ ਰਹੀ ਕਿ ਚੜ੍ਹਾਈ ਵਾਲੇ ਹਿੱਸੇ ਵਿੱਚ ਵਾਪਰਿਆ ਇਹ ਹਾਦਸਾ ਵੱਡਾ ਰੂਪ ਨਹੀਂ ਧਾਰ ਸਕਿਆ ਅਤੇ ਬੱਸ ਵਿੱਚ ਸਵਾਰ ਯਾਤਰੀ ਗੰਭੀਰ ਸੱਟਾਂ ਤੋਂ ਬਚ ਗਏ।

NO COMMENTS

LEAVE A REPLY

Please enter your comment!
Please enter your name here

Exit mobile version