Home ਦੇਸ਼ ਉੱਤਰਾਖੰਡ ‘ਚ ਦਰਦਨਾਕ ਹਾਦਸਾ, ਰੇਲਿੰਗ ਤੋੜ ਕੇ ਡੂੰਘੀ ਖੱਡ ‘ਚ ਡਿੱਗੀ ਬੱਸ

ਉੱਤਰਾਖੰਡ ‘ਚ ਦਰਦਨਾਕ ਹਾਦਸਾ, ਰੇਲਿੰਗ ਤੋੜ ਕੇ ਡੂੰਘੀ ਖੱਡ ‘ਚ ਡਿੱਗੀ ਬੱਸ

0

ਰਿਸ਼ੀਕੇਸ਼ : ਉੱਤਰਾਖੰਡ ਵਿੱਚ ਮੰਗਲਵਾਰ ਤੜਕੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਹਰਿਦੁਆਰ ਤੋਂ ਜੋਸ਼ੀਮੱਠ ਜਾ ਰਹੀ ਯਾਤਰੀਆਂ ਨਾਲ ਭਰੀ ਬੱਸ ਬਦਰੀਨਾਥ ਹਾਈਵੇਅ ‘ਤੇ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਭਿਆਨਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 13 ਹੋਰ ਯਾਤਰੀ ਜ਼ਖ਼ਮੀ ਹੋ ਗਏ।

ਮੁੱਢਲੀ ਜਾਣਕਾਰੀ ਮੁਤਾਬਕ ਵਿਸ਼ਵਨਾਥ ਸੇਵਾ ਦੀ ਇਹ ਬੱਸ ਗੂਲਰ ਇਲਾਕੇ ਨੇੜੇ ਪਹੁੰਚੀ ਸੀ, ਜਿੱਥੇ ਅਚਾਨਕ ਬੱਸ ਰੇਲਿੰਗ ਤੋੜਦੀ ਹੋਈ ਖੱਡ ਵਿੱਚ ਜਾ ਡਿੱਗੀ। ਮੁਨੀ ਕੀ ਰੇਤੀ ਦੇ ਪ੍ਰਭਾਰੀ ਇੰਸਪੈਕਟਰ ਪ੍ਰਦੀਪ ਚੌਹਾਨ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੱਸ ਵਿੱਚ ਕੁੱਲ 30 ਯਾਤਰੀ ਸਵਾਰ ਸਨ, ਜਦਕਿ ਇਸ ਦੀ ਸਮਰੱਥਾ 32 ਸੀਟਾਂ ਦੀ ਸੀ।

ਹਾਦਸਾ ਇੰਨਾ ਭਿਆਨਕ ਸੀ ਕਿ 6 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਜ਼ਖ਼ਮੀ ਹੋਏ 13 ਲੋਕਾਂ ਨੂੰ ਤੁਰੰਤ ਬਚਾਅ ਕਾਰਜਾਂ ਰਾਹੀਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ।

ਜ਼ਖ਼ਮੀਆਂ ਵਿੱਚ ਝਾਰਖੰਡ, ਬਿਹਾਰ, ਉੱਤਰਾਖੰਡ, ਅਸਾਮ ਅਤੇ ਦਿੱਲੀ ਨਾਲ ਸਬੰਧਤ ਯਾਤਰੀ ਸ਼ਾਮਲ ਹਨ। ਜ਼ਖ਼ਮੀਆਂ ਦੀ ਸੂਚੀ ਵਿੱਚ ਇੱਕ ਤਿੰਨ ਸਾਲ ਦੀ ਬੱਚੀ ਅਤੇ ਇੱਕ 58 ਸਾਲਾ ਬਜ਼ੁਰਗ ਵੀ ਸ਼ਾਮਲ ਹਨ।

ਉੱਧਰ, ਹਾਦਸੇ ਵਿੱਚ ਜਾਨ ਗਵਾਉਣ ਵਾਲੇ ਛੇ ਲੋਕਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ। ਫਿਲਹਾਲ ਪੁਲਿਸ ਅਤੇ ਬਚਾਅ ਟੀਮਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version