Home ਯੂਪੀ ਖ਼ਬਰਾਂ ਸਹਾਰਨਪੁਰ ’ਚ ਦਰਦਨਾਕ ਹਾਦਸਾ, 4 ਸ਼ਰਧਾਲੂਆਂ ਦੀ ਮੌਤ

ਸਹਾਰਨਪੁਰ ’ਚ ਦਰਦਨਾਕ ਹਾਦਸਾ, 4 ਸ਼ਰਧਾਲੂਆਂ ਦੀ ਮੌਤ

0

ਸਹਾਰਨਪੁਰ : ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਅੱਜ ਸਵੇਰੇ ਸੜਕ ਹਾਦਸੇ ਦੌਰਾਨ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 12 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨੂੰ ਪਿੱਛਿਓਂ ਆ ਰਹੇ ਇੱਕ ਕੰਟੇਨਰ ਨੇ ਟੱਕਰ ਮਾਰ ਦਿੱਤੀ।

ਪੁਲਿਸ ਮੁਤਾਬਕ, ਹਾਦਸਾ ਦੇਵਬੰਦ ਥਾਣਾ ਖੇਤਰ ਵਿੱਚ ਇੱਕ ਫਲਾਈਓਵਰ ਦੇ ਪਿੱਲਰ ਨੰਬਰ 13 ਨੇੜੇ ਵਾਪਰਿਆ। ਟਰੈਕਟਰ-ਟਰਾਲੀ ਵਿੱਚ ਸਵਾਰ ਸ਼ਰਧਾਲੂ ਮਾਂ ਸ਼ਾਕੰਭਰੀ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਨਵਰਾਤਰਿਆਂ ਲਈ ਜੋਤੀ ਲੈ ਕੇ ਆਪਣੇ ਪਿੰਡ ਪਰਤ ਰਹੇ ਸਨ। ਉਨ੍ਹਾਂ ਦਾ ਪਿੰਡ ਮੇਰਠ ਜ਼ਿਲ੍ਹੇ ਦੇ ਸਰਧਨਾ ਇਲਾਕੇ ਵਿੱਚ ਸਥਿਤ ਕੁਸ਼ਾਵਲੀ ਦੱਸਿਆ ਗਿਆ ਹੈ।

ਚਾਹ-ਨਾਸ਼ਤੇ ਲਈ ਰੁਕੇ ਸਨ ਸ਼ਰਧਾਲੂ

ਪੁਲਿਸ ਸੁਪਰਡੈਂਟ ਮਯੰਕ ਪਾਠਕ ਅਨੁਸਾਰ, ਸ਼ਰਧਾਲੂ ਰਾਤ ਭਰ ਸਫ਼ਰ ਕਰਨ ਤੋਂ ਬਾਅਦ ਸ਼ਨੀਵਾਰ ਸਵੇਰੇ ਕਰੀਬ 8:30 ਵਜੇ ਦੇਵਬੰਦ ਪਹੁੰਚੇ ਸਨ। ਉਹ ਚਾਹ-ਨਾਸ਼ਤਾ ਕਰਨ ਲਈ ਰੁਕੇ ਹੋਏ ਸਨ, ਜਦੋਂ ਪਿੱਛਿਓਂ ਆ ਰਹੇ ਕੰਟੇਨਰ ਨੇ ਉਨ੍ਹਾਂ ਦੀ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਚਾਰ ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਮਨ ਰਾਣਾ (25), ਸਾਗਰ (22), ਪੰਕਜ (25) ਅਤੇ ਰਮੇਸ਼ (55) ਵਜੋਂ ਹੋਈ ਹੈ।

ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਦੇਵਬੰਦ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ। ਐਂਬੂਲੈਂਸਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਘਟਨਾ ਦੀ ਜਾਣਕਾਰੀ ਮਿਲਣ ’ਤੇ ਸਹਾਰਨਪੁਰ ਦੇ ਜ਼ਿਲ੍ਹਾ ਅਧਿਕਾਰੀ ਅਰਵਿੰਦ ਚੌਹਾਨ ਅਤੇ ਸੀਨੀਅਰ ਪੁਲਸ ਸੁਪਰਡੈਂਟ ਅਭਿਨੰਦਨ ਸਿੰਘ ਵੀ ਜ਼ਿਲ੍ਹਾ ਹਸਪਤਾਲ ਪਹੁੰਚੇ। ਉਨ੍ਹਾਂ ਨੇ ਜ਼ਖ਼ਮੀਆਂ ਦੇ ਇਲਾਜ ਅਤੇ ਰਾਹਤ ਕਾਰਜਾਂ ਸਬੰਧੀ ਲੋੜੀਂਦੇ ਨਿਰਦੇਸ਼ ਦਿੱਤੇ।

ਕੰਟੇਨਰ ਚਾਲਕ ਅਤੇ ਸਹਾਇਕ ਗ੍ਰਿਫ਼ਤਾਰ

ਪੁਲਿਸ ਅਨੁਸਾਰ, ਹਾਦਸੇ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕੰਟੇਨਰ ਚਾਲਕ ਅਤੇ ਉਸ ਦੇ ਸਹਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਦਸੇ ਦੇ ਸਬੰਧ ਵਿੱਚ ਹੋਰ ਜਾਂਚ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version