HomePunjabਭਾਰੀ ਬਾਰਿਸ਼ ਤੇ ਤੂਫਾਨ ਕਾਰਨ ਕਈ ਜ਼ਿਲਿਆਂ 'ਚ ਆਵਾਜਾਈ ਹੋਈ ਪ੍ਰਭਾਵਿਤ

ਭਾਰੀ ਬਾਰਿਸ਼ ਤੇ ਤੂਫਾਨ ਕਾਰਨ ਕਈ ਜ਼ਿਲਿਆਂ ‘ਚ ਆਵਾਜਾਈ ਹੋਈ ਪ੍ਰਭਾਵਿਤ

ਹੁਸ਼ਿਆਰਪੁਰ : ਪੰਜਾਬ ‘ਚ ਹੋਈ ਭਾਰੀ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉਥੇ ਹੀ ਤੂਫਾਨ ਕਾਰਨ ਕਈ ਜ਼ਿਲਿਆਂ ‘ਚ ਆਵਾਜਾਈ ਪ੍ਰਭਾਵਿਤ ਹੋਈ ਹੈ। ਦਰਅਸਲ ਟਾਂਡਾ ਵਿੱਚ ਤੂਫਾਨ ਕਾਰਨ ਮਿਆਣੀ ਦਸੂਹਾ ਰੋਡ (Miani Dasuha Road) ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।

ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਟਾਂਡਾ ਇਲਾਕੇ ‘ਚ ਤੇਜ਼ ਮੀਂਹ ਅਤੇ ਝੱਖੜ ਕਾਰਨ ਮਿਆਣੀ ਦਸੂਹਾ ਰੋਡ ‘ਤੇ ਪੈਂਦੇ ਪਿੰਡ ਗਿਲਜੀਆਂ ‘ਚ ਕਈ ਦਰੱਖਤ ਟੁੱਟ ਕੇ ਸੜਕ ਦੇ ਵਿਚਕਾਰ ਡਿੱਗ ਗਏ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਜੰਗਲਾਤ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ, ਜੋ ਦਰੱਖਤ ਨੂੰ ਚੁੱਕਣ ‘ਚ ਰੁੱਝੀ ਹੋਈ ਹੈ। ਫਿਲਹਾਲ ਉਕਤ ਮਾਰਗ ‘ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments