Home ਪੰਜਾਬ ਟਾਵਰ ਬਣਿਆ ਨੌਜਵਾਨ ਦਾ ਕਾਲ..ਹੋਈ ਦਰਦਨਾਕ ਮੌਤ

ਟਾਵਰ ਬਣਿਆ ਨੌਜਵਾਨ ਦਾ ਕਾਲ..ਹੋਈ ਦਰਦਨਾਕ ਮੌਤ

0

ਪਟਿਆਲਾ : ਬੀਤੇ ਦਿਨੀਂ ਪਟਿਆਲਾ ਜ਼ਿਲ੍ਹੇ ਵਿੱਚ ਮੌਸਮ ਕਈ ਥਾਵਾਂ ਤੇ ਸਰਗਰਮ ਰਿਹਾ ਅਤੇ ਤੇਜ਼ ਹਨੇਰੀ ਨਾਲ ਭਾਰੀ ਬਾਰਿਸ਼ ਵੀ ਹੋਈ। ਪਰ ਇਸ ਦੌਰਾਨ ਇਹ ਤੂਫ਼ਾਨ ਕਿਸੇ ਲਈ ਕਾਲ ਬਣ ਗਿਆ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਆਏ ਭਾਰੀ ਤੂਫ਼ਾਨ ਕਾਰਨ ਥਾਣਾ ਬਖ਼ਸ਼ੀਵਾਲਾ ਦੇ ਅਧੀਨ ਪੈਂਦੇ ਪਿੰਡ ਸਿੱਧੂਵਾਲ ਦੀ ਚਰਚ ’ਚ ਲੱਗਿਆ ਵਾਈ ਫਾਈ ਟਾਵਰ ਡਿੱਗ ਪਿਆ। ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਖ਼ਸ਼ੀਵਾਲਾ ਦੇ ਐਸ. ਐਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ ਦਿਨ ਇਕਦਮ ਸ਼ੁਰੂ ਹੋਏ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਉਪਰੋਕਤ ਚਰਚ ’ਚ ਲੱਗਿਆ ਵਾਈ ਫਾਈ ਦਾ ਟਾਵਰ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ, ਜਿਸ ’ਚ ਰਜਿੰਦਰ ਸਿੰਘ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ।ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਰਜਿੰਦਰ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

NO COMMENTS

LEAVE A REPLY

Please enter your comment!
Please enter your name here

Exit mobile version