Home ਖੇਡਾਂ ਅੱਜ ਖੇਡਿਆ ਜਾਵੇਗਾ ਕੋਲਕਾਤਾ ਨਾਈਟ ਰਾਈਡਰਜ਼ ਤੇ ਦਿੱਲੀ ਕੈਪੀਟਲਜ਼ ਦੀ ਟੀਮ ਦੇ...

ਅੱਜ ਖੇਡਿਆ ਜਾਵੇਗਾ ਕੋਲਕਾਤਾ ਨਾਈਟ ਰਾਈਡਰਜ਼ ਤੇ ਦਿੱਲੀ ਕੈਪੀਟਲਜ਼ ਦੀ ਟੀਮ ਦੇ ਵਿਚਕਾਰ ਆਈ.ਪੀ.ਐਲ. 2026 ਦਾ 70ਵਾਂ ਮੈਚ

0

Sports News : ਆਈ.ਪੀ.ਐਲ. 2026 ਦਾ 70ਵਾਂ ਮੈਚ ਅੱਜ, ਯਾਨੀ 24 ਮਈ ਨੂੰ ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਜ਼ ਦੀ ਟੀਮ ਦੇ ਵਿਚਕਾਰ ਖੇਡਿਆ ਜਾਵੇਗਾ। ਇਸ ਦੌਰਾਨ ਇਨ੍ਹਾਂ ਦੋਵਾਂ ਦੇ ਵਿਚਕਾਰ ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਇਸ ਤੋਂ ਇਲਾਵਾ, ਆਈ.ਪੀ.ਐਲ. 2026 ਸੀਜ਼ਨ ਦੇ ਆਪਣੇ ਪਿਛਲੇ ਮੈਚ ਵਿੱਚ, ਦਿੱਲੀ ਕੈਪੀਟਲਜ਼ ਦੀ ਟੀਮ ਦੇ ਨੂੰ ਰਾਜਸਥਾਨ ਰਾਇਲਜ਼ ਟੀਮ ਦੇ ਖ਼ਿਲਾਫ਼ ਖੇਡਦੇ ਹੋਏ 5 ਵਿਕੇਟਾਂ ਨਾਲ ਜਿੱਤ ਮਿਲੀ ਸੀ।

ਹੈੱਡ-ਟੂ-ਹੈੱਡ ਰਿਕਾਰਡ

  • ਕੁੱਲ : 36 ਮੈਚ
  • ਕੇਕੇਆਰ  20 ਮੈਚ ਜਿੱਤੇ
  • ਦਿੱਲੀ ਕੈਪੀਟਲਜ਼ : 15 ਮੈਚ ਜਿੱਤੇ

ਪਿੱਚ ਰਿਪੋਰਟ

ਈਡਨ ਗਾਰਡਨਜ਼ ਦੀ ਪਿੱਚ ਨੂੰ ਬੱਲੇਬਾਜ਼ੀ ਦੇ ਲਈ ਅਨੁਕੂਲ ਮੰਨੀ ਜਾਂਦੀ ਹੈ। ਮੈਚ ਪਿੱਚ ਨੰਬਰ 5 ‘ਤੇ ਖੇਡਿਆ ਜਾਵੇਗਾ, ਜਿੱਥੇ ਉੱਚ ਸਕੋਰ ਦੇਖਣ ਨੂੰ ਮਿਲ ਸਕਦੇ ਹਨ। ਜਿਸ ਕਾਰਨ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੂੰ ਫਾਇਦਾ ਮਿਲ ਸਕਦਾ ਹੈ।

ਮੌਸਮ ਅਪਡੇਟ

ਮੈਚ ਦੌਰਾਨ ਕੋਲਕਾਤਾ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਗਰਮ ਅਤੇ ਨਮੀ ਵਾਲਾ ਰਹੇਗਾ। ਮੈਚ ਦੀ ਸ਼ੁਰੂਆਤ ਵਿੱਚ ਤਾਪਮਾਨ ਲਗਭਗ 31 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।

ਸੰਭਾਵਿਤ ਪਲੇਇੰਗ 11

ਕੋਲਕਾਤਾ ਨਾਈਟ ਰਾਈਡਰਜ਼: ਅਜਿੰਕਿਆ ਰਹਾਣੇ (ਕਪਤਾਨ), ਫਿਨ ਐਲਨ, ਕੈਮਰਨ ਗ੍ਰੀਨ, ਰੋਵਮੈਨ ਪਾਵੇਲ, ਮਨੀਸ਼ ਪਾਂਡੇ, ਰਿੰਕੂ ਸਿੰਘ, ਤੇਜਸਵੀ ਦਹੀਆ, ਸੁਨੀਲ ਨਾਰਾਇਣ, ਅਨੁਕੂਲ ਰਾਏ, ਕਾਰਤਿਕ ਤਿਆਗੀ, ਵਰੁਣ ਚੱਕਰਵਰਤੀ। ਇਮਪੈਕਟ ਪਲੇਅਰ: ਸੌਰਭ ਦੂਬੇ

ਦਿੱਲੀ ਕੈਪੀਟਲਜ਼: ਕੇ.ਐਲ. ਰਾਹੁਲ, ਅਭਿਸ਼ੇਕ ਪੋਰੇਲ, ਸਾਹਿਲ ਪਾਰਖ, ਟ੍ਰਿਸਟਨ ਸਟੱਬਸ, ਡੇਵਿਡ ਮਿਲਰ, ਆਸ਼ੂਤੋਸ਼ ਸ਼ਰਮਾ, ਅਕਸ਼ਰ ਪਟੇਲ (ਕਪਤਾਨ), ਮਾਧਵ ਤਿਵਾਰੀ, ਤ੍ਰਿਪੁਰਾ ਵਿਜੇ, ਲੁੰਗੀ ਨਗਿਡੀ, ਮਿਸ਼ੇਲ ਸਟਾਰਕ। ਇਮਪੈਕਟ ਪਲੇਅਰ: ਮੁਕੇਸ਼ ਕੁਮਾਰ।

NO COMMENTS

LEAVE A REPLY

Please enter your comment!
Please enter your name here

Exit mobile version