HomeSportਅੱਜ ਇੱਕੋ ਦਿਨ ਟੀਮ ਇੰਡੀਆਂ ਦੇ ਇਨ੍ਹਾਂ 5 ਖਿਡਾਰੀਆਂ ਦਾ ਹੈ ਜਨਮਦਿਨ

ਅੱਜ ਇੱਕੋ ਦਿਨ ਟੀਮ ਇੰਡੀਆਂ ਦੇ ਇਨ੍ਹਾਂ 5 ਖਿਡਾਰੀਆਂ ਦਾ ਹੈ ਜਨਮਦਿਨ

ਸਪੋਰਟਸ : ਭਾਰਤੀ ਕ੍ਰਿਕਟ ਟੀਮ ਲਈ ਅੱਜ ਜਸ਼ਨ ਦਾ ਦਿਨ ਹੈ। ਦਰਅਸਲ, ਅੱਜ ਇਕੱਠੇ 5 ਖਿਡਾਰੀਆਂ ਦਾ ਜਨਮ ਦਿਨ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਸ਼੍ਰੇਅਸ ਅਈਅਰ, ਆਰਪੀ ਸਿੰਘ ਅਤੇ ਕਰੁਣ ਨਾਇਰ ਦਾ ਜਨਮਦਿਨ ਹੈ। ਬੁਮਰਾਹ ਅੱਜ 30 ਸਾਲ ਦੇ ਹੋ ਗਏ ਹਨ, ਅਈਅਰ 29, ਜਡੇਜਾ 35, ਕਰੁਣ ਨਾਇਰ 32 ਅਤੇ ਆਰਪੀ ਸਿੰਘ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ।

30 ਸਾਲ ਦੇ ਹੋ ਚੁੱਕੇ ਬੁਮਰਾਹ ਦੇ ਕ੍ਰਿਕਟ ਦੀ ਗੱਲ ਕਰੀਏ ਤਾਂ ਵਿਸ਼ਵ ਕੱਪ 2023 ‘ਚ ਇਨ੍ਹਾਂ ਦਾ ਬਹੁਤ ਯਾਦਗਾਰ ਸਫਰ ਰਿਹਾ ਹੈ। ਬੁਮਰਾਹ ਨੇ ਵਿਸ਼ਵ ਕੱਪ ‘ਚ ਸ਼ਾਨਦਾਰ ਗੇਂਦਬਾਜ਼ੀ ਦੇ ਨਾਲ -ਨਾਲ 11 ਮੈਚਾਂ ‘ਚ 20 ਵਿਕਟਾਂ ਵੀ ਲਈਆਂ ਸਨ। ਟੈਸਟ ਕ੍ਰਿਕਟ ‘ਚ ਇਕ ਓਵਰ ‘ਚ 35 ਦੌੜਾਂ ਬਣਾਉਣ ਦਾ ਅਨੋਖਾ ਕਾਰਨਾਮਾ ਵੀ ਬੁਮਰਾਹ ਨੇ ਰਚਿਆ ਹੈ।

29 ਸਾਲ ਦੇ ਹੋ ਚੁੱਕੇ ਅਈਅਰ ਨੇ ਵੀ ਆਪਣੀ ਬੱਲੇਬਾਜ਼ੀ ਦਾ ਹੁਨਰ ਸਾਬਤ ਕੀਤਾ ਹੈ। ਵਿਸ਼ਵ ਕੱਪ 2023 ਵਿੱਚ ਅਈਅਰ ਨੇ ਆਪਣੇ ਬੱਲੇ ਦਾ ਜ਼ੋਰਦਾਰ ਪ੍ਰਦਰਸ਼ਨ ਦਿਖਾਇਆ ਸੀ । ਉਨ੍ਹਾਂ ਨੇ ਲਗਾਤਾਰ ਦੋ ਸੈਂਕੜੇ ਲਗਾਏ ਸਨ। ਅਈਅਰ ਦੇ ਬੱਲੇ ਨੇ 11 ਮੈਚਾਂ ਵਿੱਚ 66.25 ਦੀ ਔਸਤ ਨਾਲ 530 ਦੌੜਾਂ ਬਣਾਈਆਂ ਸਨ।

ਜੰਡੂ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਜਡੇਜਾ ਨੇ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਦਮ ‘ਤੇ ਟੀਮ ਇੰਡੀਆ ਨੂੰ ਕਈ ਮੈਚਾਂ ‘ਚ ਜਿੱਤ ਦਿਵਾਈ ਹੈ। ਜੱਡੂ ਆਈ.ਪੀ.ਐੱਲ ‘ਚ ਚੇਨਈ ਸੁਪਰ ਕਿੰਗਜ਼ ਨੂੰ ਆਪਣੀ ਖੇਡ ਦੇ ਦਮ ‘ਤੇ ਚੈਂਪੀਅਨ ਬਣਾਉਣ ‘ਚ ਅਹਿਮ ਭੂਮਿਕਾ ਨਿਭਾ ਚੁੱਕੇ ਹੈ। ਅੱਜ ਕਰੁਣ 32 ਸਾਲ ਦੇ ਹੋ ਗਏ ਹਨ। ਕਰੁਣ ਨੇ ਭਾਰਤ ਲਈ ਕੁੱਲ 6 ਟੈਸਟ ਮੈਚ ਖੇਡੇ ਅਤੇ ਇਸ ਦੌਰਾਨ ਉਨ੍ਹਾਂ ਨੇ 374 ਦੌੜਾਂ ਬਣਾਈਆਂ।

ਆਰਪੀ ਸਿੰਘ ਨੇ 2007 ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਆਰਪੀ ਸਿੰਘ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 14 ਟੈਸਟ, 58 ਵਨਡੇ ਅਤੇ 10 ਟੀ-20 ਮੈਚ ਖੇਡੇ ਹਨ। ਇਸ ਦੌਰਾਨ ਇਸ ਤੇਜ਼ ਗੇਂਦਬਾਜ਼ ਨੇ ਟੈਸਟ ‘ਚ 40, ਵਨਡੇ ‘ਚ 69 ਅਤੇ ਟੀ-20 ‘ਚ 15 ਵਿਕਟਾਂ ਹਾਸਲ ਕੀਤੀਆਂ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments