ਅੰਮ੍ਰਿਤਸਰ : ਮੌਸਮ ਵਿੱਚ ਬਦਲਾਅ ਦੇ ਮੱਦੇਨਜ਼ਰ, ਬੀ.ਐਸ.ਐਫ. ਅਧਿਕਾਰੀਆਂ ਨੇ ਸੰਯੁਕਤ ਚੈੱਕ ਪੋਸਟ ਅਟਾਰੀ ਸਰਹੱਦ ‘ਤੇ ਬੀ.ਐਸ.ਐਫ. ਦੁਆਰਾ ਆਯੋਜਿਤ ਰਿਟਰੀਟ ਸੈਰੇਮਨੀ ਪਰੇਡ ਦਾ ਸਮਾਂ ਬਦਲ ਦਿੱਤਾ ਹੈ। ਇਹ ਫ਼ੈੈਸਲਾ ਸੈਲਾਨੀਆਂ ਲਈ ਬਹੁਤ ਸੁਵਿਧਾਜਨਕ ਹੋਵੇਗਾ, ਕਿਉਂਕਿ ਸਮਾਰੋਹ ਦਾ ਸਮਾਂ ਅੱਧਾ ਘੰਟਾ ਵਧਾ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ, ਪਰੇਡ ਦਾ ਸਮਾਂ ਹੁਣ ਸ਼ਾਮ 6.30 ਵਜੇ ਦੀ ਬਜਾਏ ਸ਼ਾਮ 6 ਵਜੇ ਕਰ ਦਿੱਤਾ ਗਿਆ ਹੈ ਅਤੇ ਪਰੇਡ ਸ਼ਾਮ 6.30 ਵਜੇ ਤੱਕ ਹੋਵੇਗੀ। ਪਹਿਲਾਂ ਪਰੇਡ ਸ਼ਾਮ 6.30 ਵਜੇ ਤੋਂ 7 ਵਜੇ ਤੱਕ ਹੁੰਦੀ ਸੀ।
