Home ਦੇਸ਼ ਕਰਨਾਟਕ ਦੀ ਫੈਕਟਰੀ ’ਚ ਕੈਮੀਕਲ ਲੀਕ ਹੋਣ ਕਾਰਨ, 3 ਮਜ਼ਦੂਰਾਂ ਦੀ ਹੋਈ...

ਕਰਨਾਟਕ ਦੀ ਫੈਕਟਰੀ ’ਚ ਕੈਮੀਕਲ ਲੀਕ ਹੋਣ ਕਾਰਨ, 3 ਮਜ਼ਦੂਰਾਂ ਦੀ ਹੋਈ ਮੌਤ

0

ਕਰਨਾਟਕ : ਕਰਨਾਟਕ ਦੀ ਇੱਕ ਫੈਕਟਰੀ ਵਿੱਚ ਬੀਤੇ ਦਿਨ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ, ਫੈਕਟਰੀ ਵਿੱਚ ਕੈਮੀਕਲ ਲੀਕ ਹੋਣ ਕਾਰਨ, 3 ਮਜ਼ਦੂਰਾਂ ਦਾ ਦਮ ਘੁੱਟਣ ਨਾਲ ਮੌਤ ਹੋ ਗਈ। ਮਾਮਲਾ ਕੜੇਚੁਰ-ਬਡਿਆਲ ਇੰਡਸਟਰੀਅਲ ਏਰੀਆ ਨਾਲ ਸਬੰਧਤ ਹੈ।

ਮ੍ਰਿਤਕ ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਇਨ੍ਹਾਂ ਦੀ ਪਛਾਣ ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਦੇ ਕਟਲਾ ਗਣੇਸ਼ ਅਤੇ ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ ਦੇ ਵਿਕਰਮ ਸਿੰਘ ਗੋਂਡਾ ਅਤੇ ਸੰਜੇ ਸਿੰਘ ਗੋਂਡਾ ਵਜੋਂ ਹੋਈ ਹੈ।

ਪੁਲਿਸ ਨੇ ਅੱਜ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਿਸ ਦੇ ਅਨੁਸਾਰ, ਇਸ ਘਟਨਾ ਵਿੱਚ ਦੋ ਲੋਕ ਜ਼ਖਮੀ ਹੋਏ ਹਨ, ਦੋਵੇਂ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਦੋਵੇਂ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਦੋਵਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਇਸ ਘਟਨਾ ਤੋਂ ਬਾਅਦ, ਫੈਕਟਰੀ ਵਿੱਚ ਕੰਮ ਬੰਦ ਕਰ ਦਿੱਤਾ ਗਿਆ। ਸੈਦਾਪੁਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ, ਅਤੇ ਹੋਰ ਜਾਂਚ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version