HomeWorldਅਫਗਾਨਿਸਤਾਨ ਨੇੜੇ ਅੱਤਵਾਦੀ ਟਿਕਾਣੇ 'ਤੇ ਛਾਪੇਮਾਰੀ ਦੌਰਾਨ ਤਿੰਨ ਅੱਤਵਾਦੀ ਢੇਰ

ਅਫਗਾਨਿਸਤਾਨ ਨੇੜੇ ਅੱਤਵਾਦੀ ਟਿਕਾਣੇ ‘ਤੇ ਛਾਪੇਮਾਰੀ ਦੌਰਾਨ ਤਿੰਨ ਅੱਤਵਾਦੀ ਢੇਰ

ਇਸਲਾਮਾਬਾਦ: ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅਫਗਾਨਿਸਤਾਨ (Afghanistan) ਦੀ ਸਰਹੱਦ ਦੇ ਨੇੜੇ ਪਾਕਿਸਤਾਨੀ ਤਾਲਿਬਾਨ (Pakistani Taliban) ਦੇ ਸਾਬਕਾ ਗੜ੍ਹ ਵਿੱਚ ਇੱਕ ਸ਼ੱਕੀ ਅੱਤਵਾਦੀ ਟਿਕਾਣੇ ‘ਤੇ ਛਾਪਾ ਮਾਰਿਆ ਅਤੇ ਗੋਲੀਬਾਰੀ ਵਿੱਚ ਤਿੰਨ ਅੱਤਵਾਦੀ ਮਾਰੇ ਗਏ। ਪਾਕਿਸਤਾਨੀ ਫੌਜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਦੇ ਇਕ ਬਿਆਨ ਮੁਤਾਬਕ ਖੈਬਰ ਪਖਤੂਨਖਵਾ ਸੂਬੇ ਦੇ ਖੈਬਰ ਜ਼ਿਲ੍ਹੇ ‘ਚ ਸੋਮਵਾਰ ਦੇਰ ਰਾਤ ਹੋਈ ਗੋਲੀਬਾਰੀ ‘ਚ ਮਾਰੇ ਗਏ ਲੋਕਾਂ ‘ਚ ਇਕ ਅੱਤਵਾਦੀ ਕਮਾਂਡਰ ਵੀ ਸ਼ਾਮਲ ਸੀ।

ਬਿਆਨ ਮੁਤਾਬਕ ਮਾਰੇ ਗਏ ਅੱਤਵਾਦੀਆਂ ਨੇ ਪਹਿਲਾਂ ਪਾਕਿਸਤਾਨੀ ਸੈਨਿਕਾਂ ‘ਤੇ ਹਮਲਾ ਕੀਤਾ ਸੀ। ਪਾਕਿਸਤਾਨੀ ਫੌਜ ਨੇ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਪਾਕਿਸਤਾਨੀ ਤਾਲਿਬਾਨ ਅਫਗਾਨ ਤਾਲਿਬਾਨ ਨਾਲ ਜੁੜਿਆ ਇੱਕ ਅੱਤਵਾਦੀ ਸੰਗਠਨ ਹੈ। ਜਿਸ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਜਾਂ ਟੀ.ਟੀ.ਪੀ. ਵਜੋਂ ਵੀ ਜਾਣਿਆ ਜਾਂਦਾ ਹੈ।

ਲਗਭਗ 20 ਸਾਲ ਦੇ ਸੰਘਰਸ਼ ਤੋਂ ਬਾਅਦ ਅਮਰੀਕੀ ਫੌਜਾਂ ਅਤੇ ਨਾਟੋ ਫੌਜਾਂ ਦੇ ਜਾਣ ਤੋਂ ਬਾਅਦ ਅਫਗਾਨ ਤਾਲਿਬਾਨ ਨੇ ਦੋ ਸਾਲ ਪਹਿਲਾਂ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਸੀ। ਇਸ ਘਟਨਾ ਤੋਂ ਬਾਅਦ ਪਾਕਿਸਤਾਨੀ ਤਾਲਿਬਾਨ ਦੇ ਹੌਸਲੇ ਬੁਲੰਦ ਹੋ ਗਏ ਅਤੇ ਉਨ੍ਹਾਂ ਨੇ ਪੁਲਿਸ ਅਤੇ ਫੌਜ ਦੇ ਖ਼ਿਲਾਫ਼ ਹਮਲੇ ਤੇਜ਼ ਕਰ ਦਿੱਤੇ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments