Home ਪੰਜਾਬ ਬਾਹਰ ਦਾ ਖਾਣਾ ਖਾਣ ਵਾਲੇ ਹੋ ਜਾਓ ਸਾਵਧਾਨ, ਗੋਲਗੱਪੇ ਦੇ ਪਾਣੀ ’ਚੋ...

ਬਾਹਰ ਦਾ ਖਾਣਾ ਖਾਣ ਵਾਲੇ ਹੋ ਜਾਓ ਸਾਵਧਾਨ, ਗੋਲਗੱਪੇ ਦੇ ਪਾਣੀ ’ਚੋ ਨਿਕਲਿਆ ਚੂਹਾ

0

ਅੰਮ੍ਰਿਤਸਰ : ਜੇਕਰ ਤੁਸੀਂ ਵੀ ਬਾਹਰ ਗੋਲਗੱਪੇ (ਪਾਣੀ ਪੂਰੀ) ਖਾਣ ਦੇ ਸ਼ੌਕੀਨ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਪੰਜਾਬ ਦੇ ਅੰਮ੍ਰਿਤਸਰ ਤੋਂ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਦੇ ਬਾਅਦ ਸੋਸ਼ਲ ਮੀਡੀਆ ‘ਤੇ ਸਾਫ-ਸਫਾਈ ਨੂੰ ਲੈਕੇ ਬਹਿਸ ਛਿੜ ਗਈ ਹੈ। ਵਾਇਰਲ ਵੀਡੀਓ ਵਿੱਚ, ਗੋਲਗੱਪੇ ਵਾਲੇ ਡੱਬੇ ਦੇ ਅੰਦਰ ਇੱਕ ਜ਼ਿੰਦਾ ਚੂਹਾ ਤੈਰਦਾ ਦਿਖਾਈ ਦੇ ਰਿਹਾ ਹੈ।

ਕਿਵੇਂ ਸਾਹਮਣੇ ਆਈ ਸਚਾਈ?

ਇਹ ਪੂਰੀ ਘਟਨਾ ਉਦੋ ਸਾਹਮਣੇ ਆਈ ਜਦੋਂ ਦੋ ਨੌਜਵਾਨ ਰੇਹੜੀ ’ਤੇ ਗੋਲਗੱਪੇ ਖਾ ਰਹੇ ਸਨ। ਉਹ ਆਪਣੀ ਵੀਡੀਓ ਰਿਕਾਰਡ ਕਰ ਰਹੇ ਸਨ ਉਦੋਂ ਅਚਾਨਕ ਉਨ੍ਹਾਂ ਦੀ ਨਜ਼ਰ ਪਾਣੀ ਦੇ ਡੱਬੇ ਦੇ ਅੰਦਰ ਪਈ। ਜਿਵੇਂ ਹੀ ਦੁਕਾਨਦਾਰ ਨੇ ਪਾਣੀ ਹਿਲਾਇਆ, ਉਸ ਵਿੱਚ ਇੱਕ ਚੂਹਾ ਤੈਰਦਾ ਹੋਇਆ ਦਿਖਾਈ ਦਿੱਤਾ। ਦੇਖਦੇ ਹੀ ਦੇਖਦੇ ਚੂਹਾ ਡੱਬੇ ਤੋਂ ਬਾਹਰ ਨਿਕਲੀਆਂ ਅਤੇ ਉਹ ਭੱਜ ਨਿਕਲਿਆ। ਇਸ ਦ੍ਰਿਸ਼ ਨੂੰ ਦੇਖ ਕੇ ਮੌਜੂਦ ਗਾਹਕਾਂ ਦੇ ਹੋਸ਼ ਉਠ ਗਏ।

ਲੱਖਾਂ ਲੋਕਾਂ ਨੇ ਦੇਖੀ ਵੀਡੀਓ

ਇਹ ਵੀਡੀਓ ਇੰਸਟਾਗ੍ਰਾਮ ਯੂਜ਼ਰ ਕਰਨ ਧੰਜੂ (Karan_dhanju26) ਦੁਆਰਾ ਸਾਂਝਾ ਕੀਤਾ ਗਿਆ ਸੀ ਅਤੇ ਇਸਨੂੰ ਪਹਿਲਾਂ ਹੀ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਹਾਲਾਂਕਿ, ਅੰਮ੍ਰਿਤਸਰ ਦੇ ਕਿਸ ਇਲਾਕੇ ਦੀ ਇਹ ਘਟਨਾ ਹੈ, ਇਸਦੀ ਹੁਣ ਤੱਕ ਸਟੀਕ ਜਾਣਕਾਰੀ ਨਹੀਂ ਮਿਲੀ ਪਾਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version