HomeENTERTAINMENTਸੜਕ ਹਾਦਸੇ ਦਾ ਸ਼ਿਕਾਰ ਹੋਇਆ ਇਹ ਪੰਜਾਬੀ ਗਾਇਕ

ਸੜਕ ਹਾਦਸੇ ਦਾ ਸ਼ਿਕਾਰ ਹੋਇਆ ਇਹ ਪੰਜਾਬੀ ਗਾਇਕ

ਚੰਡੀਗੜ੍ਹ: ਪੰਜਾਬ ਦੇ ਇੱਕ ਮਸ਼ਹੂਰ ਪੰਜਾਬੀ ਗਾਇਕ ਦੇ ਸੜਕ ਹਾਦਸੇ ਵਿੱਚ ਸ਼ਾਮਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਤੇ ਐਕਟਰ ਸਿੱਪੀ ਗਿੱਲ (Punjabi singer Sippy Gill) ਦੀ ਕਾਰ ਕੈਨੇਡਾ ‘ਚ ਹਾਦਸਾਗ੍ਰਸਤ ਹੋ ਗਈ, ਜਿਸ ‘ਚ ਸਿੱਪੀ ਗਿੱਲ ਵਾਲ-ਵਾਲ ਬਚ ਗਏ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਉਨ੍ਹਾਂ ਦੀ ਕਾਰ ਪਲਟ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸਿੱਪੀ ਨੇ ਖੁਦ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

ਸਿੱਪੀ ਨੇ ਕਿਹਾ- ਅਸੀਂ ਸਾਰੇ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਨਣ ਲਈ ਗਏ ਸੀ। ਇਸ ਦੌਰਾਨ ਮੇਰੇ ਦੋਸਤਾਂ ਨੇ ਮੇਰੇ ਨਾਲ ਕਮਰੇ ਵਿੱਚ ਰਹਿਣ ਦਾ ਫ਼ੈਸਲਾ ਕੀਤਾ, ਜਿਸ ਕਾਰਨ ਉਹ ਇਕੱਲਾ ਹੀ ਆਫ-ਰੋਡਿੰਗ ਲਈ ਨਿਕਲ ਗਿਆ। ਜਦੋਂ ਉਹ ਆਪਣੀ ਰੂਬੀਕਾਨ ‘ਚ ਜਾ ਰਿਹਾ ਸੀ ਤਾਂ ਉਸ ਦੀ ਗੱਡੀ ਪਲਟ ਗਈ, ਜਿਸ ਕਾਰਨ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਸ ਦੀ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

ਇਸ ਤੋਂ ਬਾਅਦ ਉੱਥੋਂ ਗੁਜ਼ਰ ਰਹੇ ਇਕ ਅੰਗਰੇਜ਼ ਨੇ ਉਸ ਦੀ ਤੇ ਉਸ ਦੀ ਗੱਡੀ ਕੱਢਣ ‘ਚ ਮਦਦ ਕੀਤੀ। ਇਸ ਹਾਦਸੇ ਬਾਰੇ ਉਸ ਅੰਗਰੇਜ਼ ਨੇ ਵੀ ਦੱਸਿਆ ਕਿ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਸਮੇਂ ਅਜਿਹੇ ਹਾਦਸੇ ਵਾਪਰਦੇ ਹੀ ਰਹਿੰਦੇ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments