Home ਦੇਸ਼ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੇ ਪੋਸਟਮਾਰਟਮ ਮਗਰੋਂ ਹੋਇਆ ਇਹ ਵੱਡਾ ਖੁਲਾਸਾ

ਟੈਨਿਸ ਖਿਡਾਰਨ ਰਾਧਿਕਾ ਯਾਦਵ ਦੇ ਪੋਸਟਮਾਰਟਮ ਮਗਰੋਂ ਹੋਇਆ ਇਹ ਵੱਡਾ ਖੁਲਾਸਾ

0

ਗੁਰੂਗ੍ਰਾਮ : ਬੀਤੇ ਦਿਨ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਕਤਲ ਹੋਇਆ ਸੀ ਜਿਸ ਕਾਰਨ ਪੂਰੇ ਇਲਾਕੇ ਸਣੇ ਦੇਸ਼ ’ਚ ਸਨਸਨੀ ਮਚੀ ਹੋਈ ਹੈ।ਦੱਸ ਦਈਏ ਕਿ ਰਾਧਿਕਾ ਦੇ ਪਿਤਾ ਨੇ ਉਸਨੂੰ ਮਾਰ ਦਿੱਤਾ, ਜੋ ਹੁਣ ਪੁਲਿਸ ਹਿਰਾਸਤ ਵਿੱਚ ਹੈ। ਫਿਲਹਾਲ ਉਸਦੇ ਖਿਲਾਫ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪਿਤਾ ਵਾਰ-ਵਾਰ ਆਪਣਾ ਬਿਆਨ ਬਦਲ ਰਿਹਾ ਹੈ।

ਇਸ ਦੇ ਨਾਲ ਹੀ ਹੁਣ ਰਾਧਿਕਾ ਦੀ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆਈ ਹੈ। ਰਾਧਿਕਾ ਦੇ ਸਰੀਰ ਵਿੱਚ ਕੁੱਲ ਚਾਰ ਗੋਲੀਆਂ ਮਿਲੀਆਂ ਹਨ। ਪਿਤਾ ਨੇ ਦੱਸਿਆ ਸੀ ਕਿ ਉਸ ਨੇ ਰਾਧਿਕਾ ‘ਤੇ 5 ਗੋਲੀਆਂ ਚਲਾਈਆਂ ਸਨ। ਰਾਧਿਕਾ ਦੇ ਸਰੀਰ ਵਿੱਚੋਂ ਚਾਰ ਗੋਲੀਆਂ ਮਿਲੀਆਂ ਹਨ।ਹੁਣ ਪੁਲਿਸ ਵੱਲੋਂ ਜਾਚ ਕੀਤੀ ਜਾ ਰਹੀ ਹੈ ਕਿ ਉਹ ਪੰਜਵੀ ਗੋਲੀ ਕਿੱਥੇ ਹੈ।

ਪੋਸਟਮਾਰਟਮ ਤੋਂ ਬਾਅਦ, ਰਾਧਿਕਾ ਦੀ ਮ੍ਰਿਤਕ ਦੇਹ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।ਇਸਦੇ ਨਾਲ ਰਾਧਿਕਾ ਦਾ ਸੋਸ਼ਲ ਮੀਡੀਆ ਪ੍ਰੋਫ਼ਾਈਲ ਗ਼ਾਇਬ ਹੈ, ਇਸ ਦੀ ਜਾਂਚ ਕੀਤੀ ਜਾਣੀ ਹੈ। ਅਦਾਲਤ ਨੇ ਦੀਪਕ ਯਾਦਵ ਨੂੰ 1 ਦਿਨ ਦੀ ਪੁਲਿਸ ਹਿਰਾਸਤ ਵਿੱਚ ਗੁਰੂਗ੍ਰਾਮ ਪੁਲਿਸ ਭੇਜ ਦਿੱਤਾ ਸੀ। ਦੀਪਕ ਨੂੰ ਅੱਜ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਅੱਗੇ ਇਸ ਮਾਮਲੇ ਚ ਕਾਰਵਾਈ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version