HomePunjabਇੰਗਲੈਂਡ ਦੇ ਸਭ ਤੋਂ ਅਮੀਰ ਪੰਜਾਬੀ ਪਰਿਵਾਰ ਦੇ ਘਰ 'ਚੋਂ ਚੋਰਾਂ ਨੇ...

ਇੰਗਲੈਂਡ ਦੇ ਸਭ ਤੋਂ ਅਮੀਰ ਪੰਜਾਬੀ ਪਰਿਵਾਰ ਦੇ ਘਰ ‘ਚੋਂ ਚੋਰਾਂ ਨੇ ਕਰੋੜਾਂ ਦਾ ਸਾਮਾਨ ਕੀਤਾ ਚੋਰੀ

ਕਪੂਰਥਲਾ : ਸ਼ੇਖੂਪੁਰ ‘ਚ ਸਥਿਤ ਇੰਗਲੈਂਡ (England) ਦੇ ਸਭ ਤੋਂ ਅਮੀਰ ਪੰਜਾਬੀ ਪਰਿਵਾਰ ਦੇ ਵਿਰਾਸਤੀ ਘਰ ‘ਚੋਂ ਚੋਰਾਂ ਨੇ ਕਰੋੜਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਮੁਲਜ਼ਮਾਂ ਨੇ ਘਰ ਦੇ ਹਰ ਕਮਰੇ ਦੀ ਭੰਨਤੋੜ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇੰਗਲੈਂਡ ਦੇ ਸਭ ਤੋਂ ਅਮੀਰ ਪੰਜਾਬੀ ਪੀਟਰ ਵਿਰਦੀ ਦੇ ਜੱਦੀ ਘਰ ‘ਚ ਚੋਰਾਂ ਨੇ ਭੰਨ-ਤੋੜ ਕੀਤੀ, ਜਿਸ ਨੇ ਇੰਗਲੈਂਡ ਦੀ ਮਹਾਰਾਣੀ ਦਾ ਹਾਰ ਖਰੀਦਿਆ ਸੀ ਅਤੇ ਨਨਕਾਣਾ ਸਾਹਿਬ ਦੀ ਉਸਾਰੀ ਲਈ 5 ਹਜ਼ਾਰ ਅਰਬ ਡਾਲਰ ਦਾਨ ਕੀਤੇ ਸਨ। ਪੀਟਰ ਵਿਰਦੀ ਦਾ ਕਪੂਰਥਲਾ ਦੇ ਸ਼ੇਖੂਪੁਰ ਵਿਖੇ ਜੱਦੀ ਘਰ ਹੈ ਜਿਸ ਨੂੰ ਉਨ੍ਹਾਂ ਨੇ ਉਸੇ ਤਰ੍ਹਾਂ ਸੰਭਾਲ ਕੇ ਰੱਖਿਆਂ ਜਿਵੇਂ ਪੁਰਾਣੇ ਬੁਜ਼ਰਗਾਂ ਦੇ ਸਮੇਂ ‘ਚ ਸੀ।ਵਿਰਦੀ ਪਰਿਵਾਰ ਦਾ ਕਰੋੜਾਂ ਰੁਪਏ ਦਾ ਸਮਾਨ ਇਸ ਘਰ ਵਿੱਚ ਪਿਆ ਸੀ, ਜਿਸ ਵਿੱਚ ਦਾਦੀ ਦੇ ਵਿਆਹ ਦਾ ਸਾਰਾ ਕੀਮਤੀ ਸਮਾਨ, ਉਸ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਵਿਆਹ ਦਾ ਸਾਰਾ ਸਮਾਨ, ਘੜੀਆਂ, ਸੋਨੇ ਦੀਆਂ ਵਸਤੂਆਂ ਹੀ ਨਹੀਂ, ਵਿਰਦੀ ਪਰਿਵਾਰ ਵੱਲੋਂ ਕਰੋਨਾ ਦੌਰਾਨ ਦੇਸ਼ ਭਰ ਵਿੱਚ ਆਕਸੀਜਨ ਮਸ਼ੀਨਾਂ ਵੀ ਵੰਡੀਆਂ ਗਈਆਂ ਸਨ ਉਹ ਵੀ ਇਸੇ ਘਰ ‘ਚ ਪਈਆਂ ਸਨ। ਪੀਟਰ ਵਿਰਦੀ ਦੇ ਪਿਤਾ ਹਰਭਜਨ ਵਿਰਦੀ ਜੋ ਪਿਛਲੇ ਕਾਫੀ ਸਮੇਂ ਤੋਂ ਕਪੂਰਥਲਾ ਵਿੱਚ ਰਹਿ ਰਹੇ ਹਨ, ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕਪੂਰਥਲਾ ਦੇ ਸ਼ੇਖੂਪੁਰ ਵਿੱਚ ਉਨ੍ਹਾਂ ਦਾ ਜੱਦੀ ਘਰ ਹੈ। ਜਿੱਥੇ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਪਈਆਂ ਸਨ ਪਰ ਚੋਰਾਂ ਨੇ ਹੱਥ ਸਾਫ਼ ਕਰ ਲਏ।

ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਫੜ ਕੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਨਿਸ਼ਾਨੀਆਂ ਹੀ ਵਾਪਸ ਕਰਵਾ ਦੇਣ, ਕਿਉਂਕਿ ਇਹ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਅਨਮੋਲ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments