Home ਹੈਲਥ ਇਨ੍ਹਾਂ ਲੋਕਾਂ ਨੂੰ ਗਲਤੀ ਨਾਲ ਵੀ ਨਹੀਂ ਕਰਨਾ ਚਾਹੀਦਾ ਦੁੱਧ ਦਾ ਸੇਵਨ

ਇਨ੍ਹਾਂ ਲੋਕਾਂ ਨੂੰ ਗਲਤੀ ਨਾਲ ਵੀ ਨਹੀਂ ਕਰਨਾ ਚਾਹੀਦਾ ਦੁੱਧ ਦਾ ਸੇਵਨ

0

Health News : ਦੁੱਧ ਸਿਹਤ ਲਈ ਸੁਪਰਫੂਡ ਹੈ। ਦੁੱਧ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ। ਦੁੱਧ ਤੋਂ ਪਨੀਰ, ਖੋਆ ਅਤੇ ਦਹੀਂ ਬਣਦਾ ਹੈ। ਦੁੱਧ ਤੋਂ ਕਈ ਤਰ੍ਹਾਂ ਦੀਆਂ ਮਿਠਾਈਆਂ ਅਤੇ ਪਕਵਾਨ ਵੀ ਬਣਦੇ ਹਨ। ਬੱਚਾ ਪੈਦਾ ਹੁੰਦਿਆਂ ਸਭ ਤੋਂ ਪਹਿਲਾਂ ਦੁੱਧ ਹੀ ਪੀਂਦਾ ਹੈ। ਦੁੱਧ ਨੂੰ ਸੰਪੂਰਨ ਆਹਾਰ ਮੰਨਿਆ ਜਾਂਦਾ ਹੈ, ਪਰ ਇਹੀ ਦੁੱਧ ਕੁਝ ਲੋਕਾਂ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਕਈ ਬਿਮਾਰੀਆਂ ਵਿੱਚ ਦੁੱਧ ਪੀਣਾ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ। ਇੱਕ ਪਾਸੇ ਦੁੱਧ ਪੀਣ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ, ਤਾਂ ਦੂਜੇ ਪਾਸੇ ਦੁੱਧ ਕਈ ਲੋਕਾਂ ਦੀ ਪਰੇਸ਼ਾਨੀ ਵਧਾ ਸਕਦਾ ਹੈ। ਸਿਹਤ ਮਾਹਿਰਾਂ ਦੇ ਅਨੁਸਾਰ, ਦੁੱਧ ਕੁਝ ਲੋਕਾਂ ਲਈ ਸਮੱਸਿਆਵਾਂ ਦਾ ਸਰੋਤ ਹੋ ਸਕਦਾ ਹੈ। ਅਜਿਹੇ ਮਾਮਲਿਆਂ ਵਿੱਚ, ਇਹ ਫਾਇਦੇ ਦੀ ਬਜਾਏ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਦੁੱਧ ਪੀਣ ਤੋਂ ਬਚਣਾ ਚਾਹੀਦਾ ਹੈ।

ਇਨ੍ਹਾਂ ਬਿਮਾਰਿਆਂ ਚ ਦੁੱਧ ਪੀਣਾ ਹੋ ਸਕਦਾ ਹੈ ਨੁਕਸਾਨਦੇਹ

  • ਸੋਜ ਵਧਾ ਸਕਦਾ ਹੈ – ਜੇਕਰ ਤੁਹਾਨੂੰ ਸਰੀਰ ਵਿੱਚ ਕਿਤੇ ਸੋਜ ਦੀ ਸਮੱਸਿਆ ਹੈ ਤਾਂ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਮਾਹਿਰਾਂ ਦੀ ਮੰਨੀਏ ਤਾਂ ਜਿਨ੍ਹਾਂ ਲੋਕਾਂ ਨੂੰ ਸੋਜ ਸੰਬੰਧੀ ਸਮੱਸਿਆ ਹੈ, ਉਨ੍ਹਾਂ ਨੂੰ ਦੁੱਧ ਪੀਣ ਨਾਲ ਸਿਹਤ ਸਬੰਧੀ ਪਰੇਸ਼ਾਨੀ ਹੋ ਸਕਦੀ ਹੈ। ਦੁੱਧ ਵਿੱਚ ਸੰਤ੍ਰਿਪਤ ਫੈਟ ਹੁੰਦਾ ਹੈ, ਜੋ ਸਰੀਰ ਵਿੱਚ ਲਿਪਿਡ ਪੌਲੀਸੈਕਰਾਈਡ ਨਾਮਕ ਇਨਫਲੇਮੇਟਰੀ ਅਣੂਆਂ ਦੇ ਜਜ਼ਬ ਹੋਣ ਨੂੰ ਵਧਾਉਂਦਾ ਹੈ। ਇਸ ਨਾਲ ਸੋਜ ਹੋਰ ਵੱਧ ਸਕਦੀ ਹੈ।
  • ਲਿਵਰ ਨਾਲ ਸਬੰਧਤ ਪਰੇਸ਼ਾਨੀ- ਜੇਕਰ ਕਿਸੇ ਨੂੰ ਲਿਵਰ ਸਬੰਧੀ ਸਮੱਸਿਆਵਾਂ ਹਨ ਜਿਵੇਂ ਫੈਟੀ ਲਿਵਰ ਜਾਂ ਲਿਵਰ ਵਿੱਚ ਸੋਜ਼ ਹੈ ਤਾਂ ਦੁੱਧ ਨਹੀਂ ਪੀਣਾ ਚਾਹੀਦਾ। ਅਜਿਹੀ ਸਥਿਤੀ ਵਿੱਚ ਲਿਵਰ ਦੁੱਧ ਨੂੰ ਠੀਕ ਤਰ੍ਹਾਂ ਨਹੀਂ ਪਚਾ ਸਕਦਾ ਅਤੇ ਲਿਵਰ ਵਿੱਚ ਸੋਜ਼ ਦੀ ਸਮੱਸਿਆ ਹੋ ਸਕਦੀ ਹੈ। ਸਰੀਰ ਵਿੱਚ ਫੈਟ ਵੱਧ ਸਕਦਾ ਹੈ ਜਿਸ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੁੰਦੀਆਂ ਹਨ।
  • ਪੀ.ਸੀ.ਓ.ਐਸ. ਹੋਣ ‘ਤੇ – ਹਾਰਮੋਨਲ ਅਸੰਤੁਲਨ ਹੋਣ ‘ਤੇ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਦੁੱਧ ਪੀਣ ਨਾਲ ਸਰੀਰ ਵਿੱਚ ਐਂਡਰੋਜਨ ਅਤੇ ਇੰਸੁਲਿਨ ਦਾ ਪੱਧਰ ਵਧ ਜਾਂਦਾ ਹੈ। ਜੋ ਔਰਤਾਂ PCOS ਤੋਂ ਪੀੜਤ ਹਨ ਉਹਨਾਂ ਨੂੰ ਡੇਅਰੀ ਉਤਪਾਦਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਇਸ ਨਾਲ ਹਾਰਮੋਨ ਅਸੰਤੁਲਨ ਹੋਰ ਵਧ ਸਕਦਾ ਹੈ।
  • ਦੁੱਧ ਦੀ ਐਲਰਜੀ – ਕੁਝ ਲੋਕਾਂ ਨੂੰ ਦੁੱਧ ਤੋਂ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ਲੋਕਾਂ ਨੂੰ ਦੁੱਧ ਆਸਾਨੀ ਨਾਲ ਨਹੀਂ ਪਚਦਾ। ਜਿਨ੍ਹਾਂ ਲੋਕਾਂ ਨੂੰ ਦੁੱਧ ਤੋਂ ਐਲਰਜੀ ਹੁੰਦੀ ਹੈ, ਉਨ੍ਹਾਂ ਨੂੰ ਲੈਕਟੋਜ਼ ਇਨਟੋਲਰੈਂਸ ਆਖਦੇ ਹਨ। ਅਜਿਹੇ ਲੋਕਾਂ ਨੂੰ ਦੁੱਧ ਪੀਣ ਨਾਲ ਪਾਚਣ ਦੀ ਦਿੱਕਤ ਹੋਣ ਲੱਗਦੀ ਹੈ। ਕਈ ਵਾਰ ਦਸਤ, ਗੈਸ, ਸੋਜ ਅਤੇ ਬਲੋਟਿੰਗ ਦੀ ਪਰੇਸ਼ਾਨੀ ਹੋਣ ਲੱਗਦੀ ਹੈ।
  • ਪਾਚਨ ਸੰਬੰਧੀ ਸਮੱਸਿਆਵਾਂ: ਜੇਕਰ ਤੁਹਾਡਾ ਪੇਟ ਖਰਾਬ ਹੈ, ਤਾਂ ਤੁਹਾਨੂੰ ਦੁੱਧ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪੇਟ ਸੰਬੰਧੀ ਸਮੱਸਿਆਵਾਂ ਨਾਲ ਪੀੜਤ ਲੋਕਾਂ ਨੂੰ ਦੁੱਧ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖਾਸ ਤੌਰ ‘ਤੇ ਜਿਨ੍ਹਾਂ ਲੋਕਾਂ ਨੂੰ ਪੇਟ ਵਿੱਚ ਗੈਸ, ਕਬਜ਼, ਬਲੋਟਿੰਗ ਰਹਿੰਦੀ ਹੈ। ਦੁੱਧ ਪੀਣ ਨਾਲ ਇਹ ਸਮੱਸਿਆਵਾਂ ਹੋਰ ਗੰਭੀਰ ਹੋ ਸਕਦੀਆਂ ਹਨ।

NO COMMENTS

LEAVE A REPLY

Please enter your comment!
Please enter your name here

Exit mobile version