HomePunjabBSP ਵੱਲੋਂ ਪੰਜਾਬ ਦੀ ਪਟਿਆਲਾ ਸੀਟ ਤੋਂ ਚੋਣ ਲੜਨਗੇ ਇਹ ਉਮੀਦਵਾਰ

BSP ਵੱਲੋਂ ਪੰਜਾਬ ਦੀ ਪਟਿਆਲਾ ਸੀਟ ਤੋਂ ਚੋਣ ਲੜਨਗੇ ਇਹ ਉਮੀਦਵਾਰ

 ਪਟਿਆਲਾ: ਲੋਕ ਸਭਾ ਚੋਣਾਂ 2024 (Lok Sabha elections 2024) ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਐਲਾਨ ਕਰ ਰਹੀਆਂ ਹਨ। ਇਸੇ ਦੌਰਾਨ ਬਹੁਜਨ ਸਮਾਜ ਪਾਰਟੀ (Bahujan Samaj Party) ਪੰਜਾਬ ਵੱਲੋਂ ਜਗਜੀਤ ਛੜਬੜ (Jagjit Chharbar) ਨੂੰ ਪਟਿਆਲਾ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਪਾਰਟੀ ਦੇ ਪੰਜਾਬ-ਹਰਿਆਣਾ, ਚੰਡੀਗੜ੍ਹ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਕੁਮਾਰੀ ਮਾਇਆਵਤੀ ਸਾਰੇ ਉਮੀਦਵਾਰਾਂ ਦੇ ਪੈਨਲ ‘ਤੇ ਅੰਤਿਮ ਫ਼ੈਸਲਾ ਲੈ ਰਹੀ ਹੈ।

ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਪੰਥਕ ਚਿਹਰਾ ਜਗਜੀਤ ਛੜਬੜ ਪਟਿਆਲਾ ਲੋਕ ਸਭਾ ਸੀਟ ਤੋਂ ਬਸਪਾ ਉਮੀਦਵਾਰ ਵਜੋਂ ਚੋਣ ਲੜਨਗੇ। ਬਸਪਾ ਵੱਲੋਂ ਹੁਣ ਤੱਕ ਚਾਰ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਹੁਸ਼ਿਆਰਪੁਰ ਤੋਂ ਰਾਕੇਸ਼ ਕੁਮਾਰ ਸੁਮਨ, ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਜ ਅਤੇ ਸੰਗਰੂਰ ਤੋਂ ਡਾ :ਮੱਖਣ ਸਿੰਘ ਦੇ ਨਾਵਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।

ਗੜ੍ਹੀ ਨੇ ਦੱਸਿਆ ਕਿ ਜਗਜੀਤ ਧਾਰਮਿਕ ਅਤੇ ਸਮਾਜਿਕ ਪਿਛੋਕੜ ਤੋਂ ਹੈ। ਉਹ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ ਅਤੇ ਇਸ ਸਮੇਂ ਸੂਬਾ ਜਨਰਲ ਸਕੱਤਰ ਹਨ। ਉਹ 2012 ਵਿੱਚ ਰਾਜਪੁਰਾ ਤੋਂ ਅਤੇ 2017 ਵਿੱਚ ਘਨੌਰ ਵਿਧਾਨ ਸਭਾ ਤੋਂ ਬਹੁਜਨ ਸਮਾਜ ਪਾਰਟੀ ਤੋਂ ਚੋਣ ਲੜ ਚੁੱਕੇ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments