ਮੁੰਬਈ: 2025 ਦੇ ਪਹਿਲੇ ਛੇ ਮਹੀਨਿਆਂ ਵਿੱਚ ਬੌਕਸ ਆਫਿਸ ਨੇ ਕਈ ਸੁਪਰਹਿਟ ਫਿਲਮਾਂ ਦਾ ਸੁਆਦ ਚੱਖਿਆ ਅਤੇ ਹੁਣ ਸਾਲ ਦਾ ਦੂਜਾ ਹਿੱਸਾ ਹੋਰ ਵੀ ਜ਼ਿਆਦਾ ਰੋਮਾਂਚਕ ਹੋਣ ਵਾਲਾ ਹੈ। ਇਸ ਵਾਰੀ ਦਰਸ਼ਕਾਂ ਲਈ ਸਿਰਫ ਮਨੋਰੰਜਨ ਹੀ ਨਹੀਂ, ਸਗੋਂ ਭਾਵਨਾਵਾਂ, ਦੇਸ਼ਭਗਤੀ ਅਤੇ ਰੋਮਾਂਚ ਨਾਲ ਭਰਪੂਰ ਕਹਾਣੀਆਂ ਦੀ ਸੌਗਾਤ ਆਉਣ ਵਾਲੀ ਹੈ।
ਵੱਡੇ ਬਜਟ, ਵੱਡੀ ਸਟਾਰਕਾਸਟ ਅਤੇ ਸ਼ਾਨਦਾਰ ਨਿਰਦੇਸ਼ਨ ਦੇ ਨਾਲ ਪੇਸ਼ ਹਨ 2025 ਦੀ ਦੂਜੀ ਛਿਮਾਹੀ ਦੀਆਂ ਉਹ 6 ਫਿਲਮਾਂ ਜਿਨ੍ਹਾਂ ਦਾ ਪੂਰੇ ਦੇਸ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ:
120 ਬਹਾਦੁਰ
ਫਰਹਾਨ ਅਖਤਰ ਦੀ ਇਹ ਦੇਸ਼ ਭਗਤੀ ਵਾਲੀ ਫਿਲਮ 1962 ਦੀ ਭਾਰਤ-ਚੀਨ ਜੰਗ ਵਿੱਚ ਰੇਜ਼ਾਂਗ ਲਾ ਦੀ ਇਤਿਹਾਸਕ ਲੜਾਈ ‘ਤੇ ਅਧਾਰਤ ਹੈ। ‘120 ਬਹਾਦੁਰ’ ਸਿਰਫ਼ ਇੱਕ ਫਿਲਮ ਨਹੀਂ ਹੈ ਬਲਕਿ ਉਨ੍ਹਾਂ ਸੈਨਿਕਾਂ ਦੀ ਬਹਾਦਰੀ ਦਾ ਚਿੱਤਰਣ ਹੈ ਜਿਨ੍ਹਾਂ ਨੇ ਅਸੰਭਵ ਨੂੰ ਸੰਭਵ ਬਣਾਇਆ। ਰਜਨੀਸ਼ ਘਈ ਦੁਆਰਾ ਨਿਰਦੇਸ਼ਤ, ਇਹ ਫਿਲਮ 21 ਨਵੰਬਰ ਨੂੰ ਰਿਲੀਜ਼ ਹੋਵੇਗੀ।
ਵਾਰ 2
YRF ਸਪਾਈ ਯੂਨੀਵਰਸ ਦੀ ਇਸ ਅਗਲੀ ਪੇਸ਼ਕਸ਼ ਵਿੱਚ ਰਿਤਿਕ ਰੋਸ਼ਨ ਅਤੇ ਸਾਊਥ ਸੁਪਰਸਟਾਰ ਜੂਨੀਅਰ NTR ਦੀ ਟੱਕਰ ਦੇਖਣ ਨੂੰ ਮਿਲੇਗੀ। ਕਿਆਰਾ ਅਡਵਾਨੀ ਇਸ ਹਾਈ-ਆਕਟੇਨ ਐਕਸ਼ਨ ਫਿਲਮ ਵਿੱਚ ਮੁੱਖ ਮਹਿਲਾ ਕਿਰਦਾਰ ਵਿੱਚ ਹੈ। ਅਯਾਨ ਮੁਖਰਜੀ ਦੇ ਨਿਰਦੇਸ਼ਨ ਵਿੱਚ ਬਣੀ ‘ਵਾਰ 2’ 14 ਅਗਸਤ ਨੂੰ ਸਿਨੇਮਾਘਰਾਂ ਵਿੱਚ ਧੂਮ ਮਚਾਉਣ ਆ ਰਹੀ ਹੈ।
ਧੜਕ 2
ਤ੍ਰਿਪਤੀ ਡਿਮਰੀ ਅਤੇ ਸਿਧਾਂਤ ਚਤੁਰਵੇਦੀ ਅਭਿਨੀਤ, ‘ਧੜਕ 2’ ਇੱਕ ਨਵੇਂ ਯੁੱਗ ਦੀ ਪ੍ਰੇਮ ਕਹਾਣੀ ਹੈ, ਜੋ ਪਿਆਰ ਦੇ ਨਾਲ-ਨਾਲ ਸਮਾਜਿਕ ਵਰਗਾਂ ਅਤੇ ਬਗਾਵਤ ਦੇ ਟਕਰਾਅ ਦੀ ਝਲਕ ਦਿਖਾਏਗੀ। ਸ਼ਾਜ਼ੀਆ ਇਕਬਾਲ ਦੁਆਰਾ ਨਿਰਦੇਸ਼ਤ, ਇਹ ਫਿਲਮ ਦਰਸ਼ਕਾਂ ਨੂੰ ਇੱਕ ਡੂੰਘੀ ਭਾਵਨਾਤਮਕ ਯਾਤਰਾ ‘ਤੇ ਲੈ ਜਾਵੇਗੀ।
ਸਰਜ਼ਮੀਨ
ਕਰਨ ਜੌਹਰ ਦੇ ਪ੍ਰੋਡਕਸ਼ਨ ਵਿੱਚ ਬਣੀ ‘ਸਰਜ਼ਮੀਨ’ ਇੱਕ ਰਾਜਨੀਤਿਕ ਥ੍ਰਿਲਰ ਹੈ ਜਿਸ ਵਿੱਚ ਇਬਰਾਹਿਮ ਅਲੀ ਖਾਨ, ਕਾਜੋਲ ਅਤੇ ਪ੍ਰਿਥਵੀਰਾਜ ਸੁਕੁਮਾਰਨ ਅਹਿਮ ਭੂਮਿਕਾਵਾਂ ਵਿੱਚ ਹਨ ਇਸਨੂੰ ਕਯੋਜ਼ੇ ਈਰਾਨੀ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਇਹ 25 ਜੁਲਾਈ ਨੂੰ ਜੀਓ ਹੋਸਟਾਰ ਉੱਤੇ ਸਟ੍ਰੀਮ ਹੋ ਚੁੱਕੀ ਹੈ।
ਪਰਮ ਸੁੰਦਰੀ
ਸਿਧਾਰਥ ਮਲਹੋਤਰਾ ਅਤੇ ਜਾਨ੍ਹਵੀ ਕਪੂਰ ਸਟਾਰਰ ‘ਪਰਮ ਸੁੰਦਰੀ’ ਇੱਕ ਹਲਕੇ-ਫੁਲਕੇ ਰੋਮਾਂਟਿਕ ਕਾਮੇਡੀ ਹੈ ਜੋ ਅੱਜ ਦੇ ਨੌਜਵਾਨਾਂ ਦੀ ਪ੍ਰੇਮ ਕਹਾਣੀ ਨੂੰ ਮਜ਼ੇਦਾਰ ਤਰੀਕੇ ਨਾਲ ਪੇਸ਼ ਕਰੇਗੀ। ਇਹ ਫਿਲਮ ਤੁਸ਼ਾਰ ਜਲੋਟਾ ਦੁਆਰਾ ਨਿਰਦੇਸ਼ਤ ਹੈ ਅਤੇ ਮੈਡੌਕ ਫਿਲਮਜ਼ ਦੇ ਬੈਨਰ ਹੇਠ ਬਣਾਈ ਗਈ ਹੈ।
ਕੁਲੀ
ਤਾਮਿਲ ਇੰਡਸਟਰੀ ਦੀ ਇਸ ਬਹੁ-ਚਰਚਿਤ ਫਿਲਮ ‘ਕੁਲੀ’ ਵਿੱਚ ਰਜਨੀਕਾਂਤ, ਨਾਗਾਰਜੁਨ, ਆਮਿਰ ਖਾਨ, ਸ਼ਰੂਤੀ ਹਾਸਨ, ਸੌਬਿਨ ਸ਼ਾਹਿਰ ਅਤੇ ਸੱਤਿਆਰਾਜ ਵਰਗੇ ਸਿਤਾਰੇ ਇਕੱਠੇ ਨਜ਼ਰ ਆਉਣਗੇ। ਲੋਕੇਸ਼ ਕਨਗਰਾਜ ਦੀ ਇਸ ਐਕਸ਼ਨ ਥ੍ਰਿਲਰ ਨੂੰ ਦੁਨੀਆ ਭਰ ਵਿੱਚ 14 ਅਗਸਤ ਨੂੰ ਆਈਮੈਕਸ ਅਤੇ 4ਡੀ.ਐਕਸ ਫਾਰਮੈਟ ਵਿੱਚ ਰਿਲੀਜ਼ ਕੀਤਾ ਜਾਵੇਗਾ।
