Home ਹੈਲਥ ਇਨ੍ਹਾਂ 4 ਲੋਕਾਂ ਨੂੰ ਭੁਲਕੇ ਵੀਂ ਨਹੀਂ ਪੀਣਾ ਚਾਹੀਦਾ ਚੁਕੰਦਰ ਦਾ ਜੂਸ

ਇਨ੍ਹਾਂ 4 ਲੋਕਾਂ ਨੂੰ ਭੁਲਕੇ ਵੀਂ ਨਹੀਂ ਪੀਣਾ ਚਾਹੀਦਾ ਚੁਕੰਦਰ ਦਾ ਜੂਸ

0

Health News : ਪੌਸ਼ਟਿਕ ਤੱਤਾਂ ਨਾਲ ਭਰਪੂਰ ਚੁਕੰਦਰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟ, ਨਾਈਟ੍ਰੇਟ ਅਤੇ ਵਿਟਾਮਿਨ ਸਿਹਤਮੰਦ ਪਾਚਨ ਪ੍ਰਣਾਲੀ ਨੂੰ ਠੀਕ ਰੱਖਣ ਤੋਂ ਲੈ ਕੇ ਸਕਿੰਨ ਨੂੰ ਚਮਕਦਾਰ ਬਣਾਉਣ ਵਿੱਚ ਮਦਦਗਾਰ ਹਨ। ਜਿੱਥੇ ਇਸਦੇ ਕਈ ਫਾਇਦੇ ਹਨ, ਉੱਥੇ ਇਸਦੇ ਕੁਝ ਨੁਕਸਾਨ ਵੀ ਹਨ। ਹਾਂ, ਚੁਕੰਦਰ ਦਾ ਜੂਸ ਪੀਣਾ ਕੁਝ ਲੋਕਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿੰਨਾ ਲੋਕਾਂ ਨੂੰ ਨਹੀਂ ਪੀਣਾ ਚਾਹੀਦਾ ਚੁਕੰਦਰ ਦਾ ਜੂਸ।

ਚੁਕੰਦਰ ਦੇ ਜੂਸ ਦੇ ਕੀ ਨੁਕਸਾਨ ਹਨ?

ਘੱਟ ਬਲੱਡ ਪ੍ਰੈਸ਼ਰ: ਚੁਕੰਦਰ ਵਿੱਚ ਮੌਜੂਦ ਨਾਈਟ੍ਰੇਟ ਬਲੱਡ ਪ੍ਰੈਸ਼ਰ ਨੂੰ ਲੈ ਕੇ ਸਕਦੇ ਹਨ। ਅਜਿਹੇ ਵਿੱਚ ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਲੋ ਰਹਿੰਦਾ ਹੈ ਉਨ੍ਹਾਂ ਚੁਕੰਦਰ ਦੇ ਜੂਸ ਦੇ ਸੇਵਨ ਤੋਂ ਪਰਪੇਜ ਕਰਨਾ ਚਾਹੀਦਾ।

ਪੇਟ: ਚੁਕੰਦਰ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜ਼ਰੂਰਤ ਤੋਂ ਜ਼ਿਆਦਾ ਇਸਦੇ ਜੂਸ ਦਾ ਸੇਵਨ ਪੇਟ ਸੰਬੰਧੀ ਸਮੱਸਿਆਵਾ ਜਿਵੇ ਪੇਟ ਫੂਲਣਾ, ਗੈਸ ਜਾਂ ਦਸਤ ਦਾ ਕਾਰਨ ਬਣ ਸਕਦਾ ਹੈ।

ਕਿਡਨੀ ਦੀ ਪੱਥਰੀ: ਚੁਕੰਦਰ ਵਿੱਚ ਆਕਸੀਲੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸਦਾ ਜ਼ਿਆਦਾ ਸੇਵਨ ਕਰਨ ਨਾਲ ਕਿਡਨੀ ਦੀ ਪੱਥਰੀ ਦਾ ਖ਼ਤਰਾ ਵੱਧ ਸਕਦਾ ਹੈ। ਇਸ ਲਈ, ਕਿਡਨੀ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਇਹ ਜੂਸ ਨਹੀਂ ਪੀਣਾ ਚਾਹੀਦਾ।

ਐਲਰਜੀ: ਕੁਝ ਲੋਕਾਂ ਨੂੰ ਚੁਕੰਦਰ ਦਾ ਜੂਸ ਪੀਣ ਤੋਂ ਐਲਰਜੀ ਹੋ ਸਕਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਚਮੜੀ ‘ਤੇ ਧੱਫੜ, ਖੁਜਲੀ, ਸਾਹ ਲੈਣ ਵਿੱਚ ਮੁਸ਼ਕਲ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version