Home ਪੰਜਾਬ ਡਾਕ ਘਰਾਂ ‘ਚ 2 ਅਗਸਤ ਨੂੰ ਨਹੀਂ ਹੋਵੇਗਾ ਕੋਈ ਜਨਤਕ ਲੈਣ ਦੇਣ

ਡਾਕ ਘਰਾਂ ‘ਚ 2 ਅਗਸਤ ਨੂੰ ਨਹੀਂ ਹੋਵੇਗਾ ਕੋਈ ਜਨਤਕ ਲੈਣ ਦੇਣ

0

ਜਲੰਧਰ : ਡਾਕ ਵਿਭਾਗ ਵੱਲੋਂ ਡਿਜੀਟਲ ਬਦਲਾਅ ਦੀ ਲੜੀ ਹੇਠ ਏ.ਪੀ.ਟੀ. ਐਪਲੀਕੇਸ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਡਿਜ਼ੀਟਲ ਉੱਤਮਤਾ ਅਤੇ ਕੌਮੀ ਨਿਰਮਾਣ ਵੱਲ ਇਕ ਵੱਡੀ ਪਹਿਲ ਹੈ। ਇਸ ਬਦਲਾਅ ਪੂਰਨ ਪਹਿਲਕਦਮੀ ਵਜੋਂ, ਨਵੀਂ ਅੱਪਗ੍ਰੇਡ ਪ੍ਰਣਾਲੀ ਨੂੰ ਮਿਤੀ 04.08.2025 ਤੋਂ ਜਲੰਧਰ ਕੈਂਟ ਮੁੱਖ ਡਾਕ ਘਰ ਦੇ ਅਧੀਨ ਸਾਰੇ ਡਾਕ ਘਰਾਂ ‘ਚ ਲਾਗੂ ਕੀਤਾ ਜਾਵੇਗਾ।

ਇਸ ਆਧੁਨਿਕ ਡਿਜ਼ੀਟਲ ਪਲੇਟਫਾਰਮ ‘ਤੇ ਸੁਰੱਖਿਅਤ ਅਤੇ ਸੁਚੱਜੇ ਬਦਲਾਅ ਯਕੀਨੀ ਬਣਾਉਣ ਲਈ ਮਿਤੀ 02.08.2025 ਨੂੰ ਨਿਸ਼ਚਿਤ ਡਾਊਨਟਾਈਮ ਰੱਖਿਆ ਗਿਆ ਹੈ। ਇਸ ਦਿਨ ਕੋਈ ਵੀ ਜਨਤਕ ਲੈਣ-ਦੇਣ ਨਹੀਂ ਕੀਤਾ ਜਾਵੇਗਾ। ਇਹ ਅਸਥਾਈ ਸੇਵਾਵਾਂ ਦੀ ਰੋਕਥਾਮ ਡਾਟਾ ਮਾਈਗ੍ਰੇਸ਼ਨ, ਸਿਸਟਮ ਵੈਰੀਫਿਕੇਸ਼ਨ ਅਤੇ ਕਨਫਿਗ੍ਰੇਸ਼ਨ ਪ੍ਰਕਿਰਿਆਵਾਂ ਲਈ ਜ਼ਰੂਰੀ ਹੈ, ਤਾਂ ਜੋ ਨਵਾਂ ਸਿਸਟਮ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਾਲੂ ਕੀਤਾ ਜਾ ਸਕੇ।

ਜਨਤਕ ਸਹੂਲਤ ਲਈ, ਜਲੰਧਰ ਸ਼ਹਿਰ ਮੁੱਖ ਡਾਕ ਘਰ ਦੇ ਅਧੀਨ ਆਉਣ ਵਾਲੇ ਦਫ਼ਤਰਾਂ ਦੀਆਂ ਸੇਵਾਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਏ.ਪੀ.ਟੀ. ਐਪਲੀਕੇਸ਼ਨ ਨੂੰ ਚੰਗੇ ਉਪਭੋਗਤਾ ਅਨੁਭਵ, ਤੇਜ਼ ਸੇਵਾ ਪ੍ਰਦਾਨ ਅਤੇ ਗਾਹਕ-ਅਨੁਕੂਲ ਇੰਟਰਫੇਸ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ, ਜੋ ਸਾਡੀ ਸਮਰਪਿਤ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਅਸੀਂ ਸੂਝਵਾਨ, ਨਿਪੰਨ ਅਤੇ ਭਵਿੱਖ ਲਈ ਚੰਗੀਆਂ ਡਾਕ ਸੇਵਾਵਾਂ ਦੇਣ ਲਈ ਤਿਆਰ ਹਾਂ।

ਅਸੀਂ ਆਪਣੇ ਸਤਿਕਾਰਯੋਗ ਗਾਹਕਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਆਪਣੇ ਆਉਣ ਦੀ ਯੋਜਨਾ ਪਹਿਲਾਂ ਦਰਜ ਕਰਵਾਈ ਜਾਵੇ ਤਾਂ ਜੋ ਇਸ ਅਸੁਵਿਧਾ ਦੌਰਾਨ ਸਾਡੇ ਨਾਲ ਸਹਿਯੋਗ ਕੀਤਾ ਜਾ ਸਕੇ। ਅਸੀਂ ਅਸੁਵਿਧਾ ਲਈ ਦੁੱਖ ਪ੍ਰਗਟਾਉਂਦੇ ਹਾਂ ਅਤੇ ਤੁਹਾਨੂੰ ਇਹ ਭਰੋਸਾ ਦਿੰਦੇ ਹਾਂ ਕਿ ਇਹ ਕਦਮ ਹਰ ਨਾਗਰਿਕ ਲਈ, ਚੰਗਾ, ਤੇਜ਼ ਅਤੇ ਡਿਜ਼ੀਟਲ ਤਰੀਕੇ ਨਾਲ ਸ਼ਕਤੀਸ਼ਾਲੀ ਸੇਵਾਵਾਂ ਪ੍ਰਦਾਨ ਕਰਨ ਲਈ ਚੁੱਕਿਆ ਜਾ ਰਿਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version