Home ਪੰਜਾਬ ਜਲੰਧਰ ਦੇ ਇਨ੍ਹਾਂ ਇਲਾਕਿਆਂ ‘ਚ ਅੱਜ ਬਿਜਲੀ ਦਾ ਲੱਗੇਗਾ ਲੰਬਾ ਕੱਟ

ਜਲੰਧਰ ਦੇ ਇਨ੍ਹਾਂ ਇਲਾਕਿਆਂ ‘ਚ ਅੱਜ ਬਿਜਲੀ ਦਾ ਲੱਗੇਗਾ ਲੰਬਾ ਕੱਟ

0

ਜਲੰਧਰ : ਜਲੰਧਰ ਵਾਸੀਆਂ ਲਈ ਮਹੱਤਵਪੂਰਨ ਖ਼ਬਰ ਹੈ । ਅੱਜ , 13 ਨਵੰਬਰ ਨੂੰ ਵੱਖ-ਵੱਖ ਡਿਵੀਜ਼ਨਾਂ ਅਧੀਨ ਦਰਜਨਾਂ ਇਲਾਕੇ ਬਿਜਲੀ ਤੋਂ ਬਿਨਾਂ ਰਹਿਣਗੇ।

ਇਸ ਕ੍ਰਮ ਵਿੱਚ, ਟਾਂਡਾ ਰੋਡ ਪਾਵਰ ਹਾਊਸ ਤੋਂ ਚੱਲਣ ਵਾਲੇ 11 ਕੇ.ਵੀ ਹੁਸ਼ਿਆਰਪੁਰ ਰੋਡ, ਚੱਕ ਹੁਸੈਨਾ ਫੀਡਰ ਅਧੀਨ ਆਉਣ ਵਾਲੇ ਹਰਦਿਆਲ ਨਗਰ, ਹਰਦੀਪ ਨਗਰ, ਗੁਲਮਰਗ ਕਲੋਨੀ, ਗੁਲਮੋਹਰ ਕਲੋਨੀ, ਜੱਜ ਨਗਰ, ਅੰਬਿਕਾ ਕਲੋਨੀ, ਚੱਕ ਹੁਸੈਨਾ, ਸੰਤੋਖ ਪੁਰਾ, ਨੀਵੀ ਆਬਾਦੀ, ਵਿਨੈ ਨਗਰ, ਲਾਂਬਾ ਪਿੰਡ ਚੌਕ, ਇੰਡਸਟਰੀਅਲ ਏਰੀਆ, ਚੱਕ ਹੁਸੈਨਾ, ਹੁਸ਼ਿਆਰਪੁਰ ਰੋਡ ਅਤੇ ਆਲੇ-ਦੁਆਲੇ ਦੇ ਖੇਤਰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਭਾਵਿਤ ਰਹਿਣਗੇ।

66 ਕੇ.ਵੀ ਸਰਜੀਕਲ ਤੋਂ ਚੱਲਣ ਵਾਲੇ 11 ਕੇ.ਵੀ ਜਲੰਧਰ ਕੁੰਜ ਦੀ ਸਪਲਾਈ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਜਲੰਧਰ ਵਿਹਾਰ, ਜਲੰਧਰ ਕੁੰਜ, ਗ੍ਰੀਨ ਫੀਲਡ ਅਤੇ ਆਲੇ-ਦੁਆਲੇ ਦੇ ਖੇਤਰ ਬਿਜਲੀ ਤੋਂ ਬਿਨਾਂ ਰਹਿਣਗੇ।

NO COMMENTS

LEAVE A REPLY

Please enter your comment!
Please enter your name here

Exit mobile version