HomePunjabਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ 'ਚ ਹੋਇਆ ਹੰਗਾਮਾ

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ‘ਚ ਹੋਇਆ ਹੰਗਾਮਾ

ਪਟਿਆਲਾ : ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ (Punjabi University Patiala) ਵਿੱਚ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਦੱਸ ਦੇਈਏ ਕਿ ਸਬ-ਰਜਿਸਟਰਾਰ ਨੂੰ ਲੈ ਕੇ ਵਿਦਿਆਰਥੀਆਂ ਨੇ ਕਾਫੀ ਹੰਗਾਮਾ ਕੀਤਾ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਸਬ-ਰਜਿਸਟਰਾਰ ਦਾ ਵਤੀਰਾ ਉਨ੍ਹਾਂ ਨਾਲ ਠੀਕ ਨਹੀਂ ਹੈ। ਉਨ੍ਹਾਂ ਨੇ ਸਬ ਰਜਿਸਟਰਾਰ ‘ਤੇ ਦੁਰਵਿਵਹਾਰ ਦਾ ਦੋਸ਼ ਲਾਇਆ ਹੈ।

ਪਟਿਆਲਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਉਸ ‘ਤੇ ਗਲਤ ਤਰੀਕੇ ਨਾਲ ਪੇਪਰ ਚੈੱਕ ਕਰਨ ਦੇ ਦੋਸ਼ ਲਾਏ ਹਨ। ਵਿਦਿਆਰਥੀ ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜੋ ਸਪਲਾਈ ਮਿਲੀ ਹੈ, ਉਸ ਵਿੱਚ ਨੰਬਰਾਂ ਦੀ ਹੇਰਾਫੇਰੀ ਕੀਤੀ ਗਈ ਹੈ। ਪੇਪਰ ਦੇ ਮੁੱਦੇ ਨੂੰ ਲੈ ਕੇ ਉਹ ਸਬ-ਰਜਿਸਟਰਾਰ ਦਫ਼ਤਰ ਗਏ। ਸਬ-ਰਜਿਸਟਰਾਰ ਦੇ ਦੁਰਵਿਵਹਾਰ ਤੋਂ ਵਿਦਿਆਰਥੀ ਗੁੱਸੇ ‘ਚ ਆ ਗਏ, ਜਿਸ ਤੋਂ ਬਾਅਦ ਉਹ ਵੀਸੀ ਕੋਲ ਗਏ ਅਤੇ ਸਬ-ਰਜਿਸਟਰਾਰ ਦੀ ਸ਼ਿਕਾਇਤ ਵੀਸੀ ਕੋਲ ਕੀਤੀ। ਵਿਦਿਆਰਥੀ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਸ਼ਿਕਾਇਤ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਮੁੜ ਇਕੱਠੇ ਹੋਣਗੇ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments