Homeਦੇਸ਼ਇਸ ਸੂਬੇ 'ਚ ਸ਼ਰਾਬ ਅਤੇ ਬੀਅਰ ਦੀਆਂ ਕੀਮਤਾਂ 'ਚ ਹੋਇਆ ਵਾਧਾ

ਇਸ ਸੂਬੇ ‘ਚ ਸ਼ਰਾਬ ਅਤੇ ਬੀਅਰ ਦੀਆਂ ਕੀਮਤਾਂ ‘ਚ ਹੋਇਆ ਵਾਧਾ

ਕਰਨਾਟਕ : ਕਰਨਾਟਕ (Karnataka) ਵਿਧਾਨ ਸਭਾ ‘ਚ ਸ਼ੁੱਕਰਵਾਰ ਨੂੰ  ਪੇਸ਼ ਕੀਤੇ ਗਏ ਵਿੱਤੀ ਸਾਲ 2023-24 ਦੇ ਬਜਟ ‘ਚ ਸ਼ਰਾਬ ਅਤੇ ਬੀਅਰ ‘ਤੇ ਐਕਸਾਈਜ਼ ਡਿਊਟੀ (Excise duty) ਵਧਾਉਣ ਦੇ ਐਲਾਨ ਨਾਲ ਇਹ ਉਤਪਾਦ ਹੋਰ ਮਹਿੰਗੇ ਹੋਣ ਦੀ ਸੰਭਾਵਨਾ ਹੈ। ਸੂਬੇ ਦੀ ਵਿਧਾਨ ਸਭਾ ‘ਚ ਆਪਣੀ ਸਰਕਾਰ ਦਾ ਬਜਟ ਪੇਸ਼ ਕਰਦੇ ਹੋਏ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਭਾਰਤ ‘ਚ ਬਣੀ ਵਿਦੇਸ਼ੀ ਸ਼ਰਾਬ ‘ਤੇ ਡਿਊਟੀ 20 ਫੀਸਦੀ ਤੱਕ ਵਧਾਈ ਜਾ ਰਹੀ ਹੈ। ਇਹ ਫੀਸ ਵਾਧਾ ਸਾਰੇ 18 ਸਲੈਬਾਂ ‘ਤੇ ਲਾਗੂ ਹੋਵੇਗਾ।

ਵਿੱਤ ਮੰਤਰਾਲੇ ਦਾ ਚਾਰਜ ਰੱਖਣ ਵਾਲੇ ਸਿੱਧਰਮਈਆ ਨੇ ਵੀ ਬੀਅਰ ‘ਤੇ ਲੱਗਣ ਵਾਲੀ ਡਿਊਟੀ 175 ਫੀਸਦੀ ਤੋਂ ਵਧਾ ਕੇ 185 ਫੀਸਦੀ ਕਰਨ ਦਾ ਐਲਾਨ ਕੀਤਾ ਸੀ। ਆਪਣੇ ਬਜਟ ਭਾਸ਼ਣ ਵਿੱਚ ਉਨ੍ਹਾਂ ਕਿਹਾ, “ਆਬਕਾਰੀ ਦਰਾਂ ਵਿੱਚ ਇਸ ਵਾਧੇ ਦੇ ਬਾਵਜੂਦ, ਸਾਡੇ ਰਾਜ ਵਿੱਚ ਸ਼ਰਾਬ ਦੀਆਂ ਕੀਮਤਾਂ ਗੁਆਂਢੀ ਰਾਜਾਂ ਦੇ ਮੁਕਾਬਲੇ ਘੱਟ ਰਹਿਣਗੀਆਂ।” ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਬਜਟ ਉਪਾਵਾਂ ਨਾਲ ਮੌਜੂਦਾ ਵਿੱਤੀ ਸਾਲ ਦੌਰਾਨ ਆਬਕਾਰੀ ਵਿਭਾਗ ਨੂੰ 36,000 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments