HomePunjabਲੁਧਿਆਣਾ 'ਚ 'ਡੇਂਗੂ' ਦੇ ਮਰੀਜ਼ਾਂ 'ਚ ਹੋਇਆ ਵਾਧਾ

ਲੁਧਿਆਣਾ ‘ਚ ‘ਡੇਂਗੂ’ ਦੇ ਮਰੀਜ਼ਾਂ ‘ਚ ਹੋਇਆ ਵਾਧਾ

ਲੁਧਿਆਣਾ : ਡੇਂਗੂ (dengue) ਦੇ ਮਾਮਲਿਆਂ ‘ਤੇ ਚੁੱਪੀ ਸਾਧ ਰਹੇ ਸਿਹਤ ਵਿਭਾਗ (health department) ਨੇ ਅੱਜ ਇਸ ਤੋਂ ਪਰਦਾ ਚੁੱਕਦਿਆਂ 397 ਡੇਂਗੂ ਦੇ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚੋਂ 56 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਕੁਝ ਦਿਨ ਪਹਿਲਾਂ ਜ਼ਿਲ੍ਹਾ ਐਪੀਡੀਮੋਲੋਜਿਸਟ ਦੇ ਅਹੁਦੇ ’ਤੇ ਵਾਪਸ ਆਏ ਡਾ: ਰਮੇਸ਼ ਭਗਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਡੇਂਗੂ ਦੇ 4 ਮਰੀਜ਼ ਪਾਜ਼ੇਟਿਵ ਆਏ ਹਨ, ਜਦਕਿ 38 ਹੋਰ ਜ਼ਿਲ੍ਹਿਆਂ ਦੇ ਵਸਨੀਕ ਹਨ। ਇਨ੍ਹਾਂ ਵਿਚ 285 ਜ਼ਿਲ੍ਹੇ ਦੇ, 42 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ’ਚ ਡੇਂਗੂ ਦੇ ਮਰੀਜ਼ ਰਿਪੋਰਟ ਹੋ ਰਹੇ ਸਨ ਪਰ ਸਿਹਤ ਵਿਭਾਗ ਇਨ੍ਹਾਂ ਰਿਪੋਰਟਾਂ ਨੂੰ ਦੱਬ ਕੇ ਬੈਠਾ ਹੋਇਆ ਸੀ। ਹੁਣ ਅਚਾਨਕ ਇੰਨੇ ਮਰੀਜ਼ ਸਾਹਮਣੇ ਆਉਣ ’ਤੇ ਲੋਕਾਂ ’ਚ ਦਹਿਸ਼ਤ ਪੈਦਾ ਹੋ ਗਈ ਹੈ। ਮਰੀਜ਼ਾਂ ਦੇ ਆਉਣ ਮੁਤਾਬਕ ਸਿਹਤ ਵਿਭਾਗ ਵਲੋਂ ਜ਼ਰੂਰੀ ਕਦਮ ਨਹੀਂ ਚੁੱਕੇ ਗਏ। ਹਾਲਾਤ ਵਿਗੜਦੇ ਦੇਖ ਕੇ ਡਾ. ਰਮੇਸ਼ ਭਗਤ ਨੂੰ ਵਾਪਸ ਬੁਲਾਇਆ ਗਿਆ ਹੈ ਪਰ ਵਿਭਾਗ ’ਚ ਚਰਚਾਵਾਂ ਹਨ ਕਿ ਡੇਂਗੂ ਦੇ ਮਾਮਲੇ ਸਭ ਤੋਂ ਘੱਟ ਦਰਸਾਏ ਗਏ ਹਨ। ਬਾਕੀ ਜ਼ਿਲ੍ਹਿਆਂ ਦੀ ਸਥਿਤੀ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਵੇਗਾ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments