Home ਪੰਜਾਬ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਭਾਰੀ ਗਿਰਾਵਟ

ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਭਾਰੀ ਗਿਰਾਵਟ

0

ਜਲੰਧਰ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ ਸੋਮਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ 161,000 ਰੁਪਏ, ਜਦੋਂ ਕਿ 22 ਕੈਰੇਟ ਸੋਨਾ 149,730 ਰਿਕਾਰਡ ਹੋਇਆ ਹੈ। ਇਸ ਦੌਰਾਨ ਚਾਂਦੀ ਦੀ ਗੱਲ ਕਰੀਏ ਤਾਂ ਅੱਜ 262,000 ਤੱਕ ਪਹੁੰਚ ਗਿਆ ਹੈ।

ਉੱਥੇ ਹੀ MCX ਸੋਨਾ ਅਪ੍ਰੈਲ ਵਾਇਦਾ 1615 ਰੁਪਏ ਘੱਟ ਕੇ 1,56,851 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਚਾਂਦੀ ਵਿੱਚ 4293 ਰੁਪਏ ਦੀ ਗਿਰਾਵਟ ਆਈ ਹੈ, ਇਹ 2,55,142 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਹੈ। ਗਿਰਾਵਟ ਦਾ ਕਾਰਨ ਇਹ ਸੀ ਕਿ US ਫੈਡਰਲ ਰਿਜ਼ਰਵ ਦੁਆਰਾ ਜਲਦੀ ਹੀ ਵਿਆਜ ਦਰਾਂ ਘਟਾਏ ਜਾਣ ਦੀਆਂ ਉਮੀਦਾਂ ਘੱਟ ਗਈਆਂ ਸਨ, ਕਿਉਂਕਿ US-ਈਰਾਨ ਦੇ ਵਿਚਕਾਰ ਚੱਲ ਰਿਹਾ  ਹੈ ਅਤੇ ਇਸ ਗੱਲ ਦੀ ਚਿੰਤਾ ਵੀ ਵੱਧ ਗਿਆ ਹੈ ਕਿ ਆਰਥਿਕ ਵਿਕਾਸ ਦੀ ਰਫ਼ਤਾਰ ਹੌਲੀ ਪੈ ਰਹੀ ਹੈ। ਘਰੇਲੂ ਸਰਾਫਾ ਬਾਜ਼ਾਰ ਵਿੱਚ ਵੀ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version