HomePunjabਜਲੰਧਰ ਦੇ ਨੌਜਵਾਨ ਨੇ ਇਟਲੀ 'ਚ ਰਚਿਆ ਇਤਿਹਾਸ

ਜਲੰਧਰ ਦੇ ਨੌਜਵਾਨ ਨੇ ਇਟਲੀ ‘ਚ ਰਚਿਆ ਇਤਿਹਾਸ

ਇਟਲੀ: ਵਿਦੇਸ਼ਾਂ ਵਿੱਚ ਵਸੇ ਪੰਜਾਬੀ ਭਾਈਚਾਰੇ ਦੇ ਲੋਕ ਪੰਜਾਬ ਦੀ ਸ਼ਾਨ ਉੱਚੀ ਕਰ ਰਹੇ ਹਨ। ਭਾਵੇਂ ਇਟਲੀ (Italy) ਵਿਚ ਭਾਰਤੀਆਂ ਦੀ ਪਹਿਲੀ ਅਤੇ ਦੂਜੀ ਪੀੜ੍ਹੀ ਹੁਣ ਪੜ੍ਹਾਈ ਦੇ ਨਾਲ-ਨਾਲ ਸਰਕਾਰੀ ਮਹਿਕਮਿਆਂ ਵਿਚ ਵੀ ਆਪਣਾ ਦਬਦਬਾ ਰੱਖਣ ਲੱਗ ਪਈ ਹੈ। ਦੁਆਬੇ ਦੇ ਵਿਸ਼ਵ ਪ੍ਰਸਿੱਧ ਪਿੰਡ ਦੁਸਾਂਝ ਕਲਾਂ ਦੇ ਜੰਮ ਪਲ ਹਰਬਲਾਸ ਪਿੰਡ ਦੁਸਾਂਝ ਕਲਾਂ ਜ਼ਿਲ੍ਹਾ ਜਲੰਧਰ ਨੇ ਵੀ ਵਿਲੱਖਣ ਤਰ੍ਹਾਂ ਦੀ ਉਦਾਹਰਣ ਪੇਸ਼ ਕੀਤੀ ਹੈ। ਇਹ ਦੁਸਾਂਝ ਕਲਾਂ ਤੋਂ ਆਇਆ ਤਾਂ ਰੋਜ਼ੀ ਰੋਟੀ ਦੀ ਭਾਲ ਵਿਚ ਸੀ ਪਰ ਇੱਥੇ ਦੇ ਹਾਲਾਤ ਨੂੰ ਦੇਖਦਿਆਂ ਹੋਇਆਂ ਇਸ ਨੇ ਪੜ੍ਹਾਈ ਨੂੰ ਪਹਿਲ ਦਿੰਦਿਆਂ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ।

ਹਰਬਲਾਸ ਨੇ ਇਟਲੀ ਦੇ ਓਬਰੀਆਂ ਸੂਬੇ ਵਿਚ ਇਲੈਕਟਰੋ ਟੈਕਨੀਕਲ ਵਿਚ 5 ਸਾਲ ਦੀ ਡਿਗਰੀ ਕਰ ਕੇ ਮੈਕਾਤਰੋਨਿਕਾ ਦੋ ਸਾਲਾਂ ਕੋਰਸ ਵਿੱਚ 100 ਚੋਂ 90 ਨੰਬਰ ਲੈਕੇ ਮੁਹਾਰਤ ਹਾਸਿਲ ਕੀਤੀ ਹੈ। ਇਸ ਕੋਰਸ ਦੀ ਮਹੱਤਤਾ ਇਹ ਹੈ ਕਿ ਇਸ ਕੋਰਸ ਵਿੱਚ ਪੜ੍ਹਾਈ ਦੇ ਨਾਲ ਨਾਲ ਪ੍ਰੈਕਟੀਕਲ ਕੰਮ ਵੀ ਕਰਾਇਆ ਜਾਂਦਾ ਹੈ। ਇਸ ਲਈ ਕੰਮ ਦੀ 99% ਗਾਰੰਟੀ ਹੁੰਦੀ ਹੈ। ਇਸ ਕੋਰਸ ਦੀਆਂ ਹਰੇਕ ਸਟੇਟ ਵਿਚ 30 ਸੀਟਾਂ ਹੁੰਦੀਆਂ ਹਨ। ਇਸ ਕਰਕੇ ਹਰੇਕ ਵਿਦਿਆਰਥੀ ਦੀ ਤਮੰਨਾ ਹੁੰਦੀ ਹੈ ਕਿ ਉਸ ਨੂੰ ਇਸ ਕੋਰਸ ਵਿੱਚ ਸੀਟ ਮਿਲੇ।

ਇਹ ਕੋਰਸ ਪੂਰਾ ਕਰਕੇ ਹਰਬਲਾਸ ਦੁਸਾਂਝ ਨੇ ਆਪਣੇ ਪਰਿਵਾਰ, ਪਿੰਡ ਦੁਸਾਂਝ ਕਲਾਂ, ਪੰਜਾਬੀਅਤ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਦੁਸਾਂਝ ਇਸ ਕਾਮਯਾਬੀ ਪਿੱਛੇ ਆਪਣੇ ਪਰਿਵਾਰ ਤੇ ਇਟਾਲੀਅਨ ਦੋਸਤਾਂ ਦਾ ਬਹੁਤ ਜ਼ਿਆਦਾ ਯੋਗਦਾਨ ਮੰਨਦੇ ਹਨ। ਇਸ ‘ਤੇ ਪੰਜਾਬੀ ਭਾਈਚਾਰੇ ਦੇ ਲੋਕ ਬਹੁਤ ਮਾਣ ਕਰਦੇ ਹੋਏ ਉਸ ਨੂੰ ਵਿਸ਼ੇਸ਼ ਕਰਕੇ ਮੁਬਾਰਕਾਂ ਭੇਜ ਰਹੇ ਹਨ। ਦੁਸਾਂਝ ਕਲਾਂ ਦੇ ਇਸ ਨੌਜਵਾਨ ਦੀ ਸਖ਼ਤ ਮਿਹਨਤ ਦਾ ‌ਲੋਹਾ ਇਟਾਲੀਅਨ ਲੋਕਾਂ ਦੇ ਨਾਲ ਨਾਲ ਹੋਰ ਵਿਦੇਸ਼ੀਆਂ ਨੇ ਵੀ ਮੰਨਿਆ, ਜਿੱਥੇ ਉਸ ਨੂੰ ਵਿਸ਼ੇਸ਼ ਮੁਬਾਰਕਬਾਦ ਦਿੱਤੀ ਹੈ ਉੱਥੇ ਹੁਣ ਇਟਲੀ ਵਿਚ ਲੋਕਾਂ ਰਾਏ ਬਣਦੀ ਜਾ ਰਹੀ ਹੈ ਕਿ ਇਟਲੀ ਦੇ ਭਾਰਤੀ ਸਿਰਫ ਕਾਰੋਬਾਰ ਵਿਚ ਹੀ ਮੋਹਰੀ ਨਹੀਂ ਸਗੋਂ ਪਿਛਲੇ ਕਈ ਸਾਲਾਂ ਤੋਂ ਵਿੱਦਿਆ ਦੇ ਖੇਤਰ ਵਿਚ ਵੀ ਇਟਾਲੀਅਨ ਬੱਚਿਆਂ ਦੇ ਨਾਲ ਹੋਰਾਂ ਦੇਸ਼ਾਂ ਦੇ ਲੋਕਾਂ ਨੂੰ ਨਿਰੰਤਰ ਪਛਾੜਦੇ ਹੋਏ ਭਾਰਤ ਦੇ ਨਾਮ ਨੂੰ ਚਾਰ ਚੰਨ ਲਗਾ ਰਹੇ ਹਨ। ਇਸ ਕਾਮਯਾਬੀ ਲਈ ਦੁਸਾਂਝ ਨੂੰ ਚੌਫੇਰਿਉ ਵਧਾਈਆਂ ਮਿਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਟਲੀ ਵਿੱਚ 2 ਲੱਖ ਪੰਜਾਬੀ ਵਸਿਆ ਹੋਇਆ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments