ਚੰਡੀਗੜ੍ਹ: ਹਰਿਆਣਾ ਕੈਬਨਿਟ ਦੀ ਮੀਟਿੰਗ ਸਮਾਪਤ ਹੋ ਗਈ ਹੈ। ਕੈਬਨਿਟ ਮੀਟਿੰਗ ਨੇ ਸਰਦੀਆਂ ਦੇ ਸੈਸ਼ਨ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਦੇ ਦਿੱਤਾ। ਸਰਦੀਆਂ ਦਾ ਸੈਸ਼ਨ 18 ਦਸੰਬਰ ਨੂੰ ਸ਼ੁਰੂ ਹੋਵੇਗਾ। ਇਹ ਸੈਸ਼ਨ 18, 19 ਅਤੇ 22 ਦਸੰਬਰ ਨੂੰ ਹੋਵੇਗਾ। ਸੈਸ਼ਨ ਦੀ ਮਿਆਦ ਬਾਰੇ ਅੰਤਿਮ ਫ਼ੈਸਲਾ ਬੀ.ਏ.ਸੀ. ਵੱਲੋਂ ਲਿਆ ਜਾਵੇਗਾ।
