Homeਦੇਸ਼ਭੋਲੇ ਬਾਬਾ ਦੇ ਸ਼ਰਧਾਲੂਆਂ ਦੀਆਂ ਅੱਖਾਂ ਤੋਂ ਅੰਧਵਿਸ਼ਵਾਸ ਦਾ ਹਟਿਆ ਪਰਦਾ

ਭੋਲੇ ਬਾਬਾ ਦੇ ਸ਼ਰਧਾਲੂਆਂ ਦੀਆਂ ਅੱਖਾਂ ਤੋਂ ਅੰਧਵਿਸ਼ਵਾਸ ਦਾ ਹਟਿਆ ਪਰਦਾ

ਉੱਤਰ ਪ੍ਰਦੇਸ਼: ਹਾਥਰਸ ਵਿੱਚ ਭੋਲੇ ਬਾਬਾ ਦੇ ਸਤਿਸੰਗ (Bhole Baba’s Satsang) ਵਿੱਚ 125 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ‘ਚ ਜ਼ਿਆਦਾਤਰ ਔਰਤਾਂ ਹਨ। ਇਸ ਭਗਦੜ ਵਿੱਚ ਅਲੀਗੜ੍ਹ ਦੇ ਜਤਿੰਦਰ ਨੇ ਆਪਣੀ ਮਾਂ ਨੂੰ ਗੁਆ ਦਿੱਤਾ ਹੈ। ਹਾਥਰਸ ਵਿੱਚ ਹੋਏ ਇਸ ਹਾਦਸੇ ਨੇ ਭੋਲੇ ਬਾਬਾ ਦੇ ਸ਼ਰਧਾਲੂਆਂ ਦੀਆਂ ਅੱਖਾਂ ਤੋਂ ਅੰਧਵਿਸ਼ਵਾਸ ਦਾ ਪਰਦਾ ਹਟਾ ਦਿੱਤਾ ਹੈ। ਜਤਿੰਦਰ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਬਾਬੇ ‘ਤੇ ਬਹੁਤ ਭਰੋਸਾ ਸੀ ਪਰ ਹੁਣ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਰਿਹਾ। ਗੱਲਬਾਤ ਕਰਦਿਆਂ ਜਤਿੰਦਰ ਨੇ ਕਿਹਾ, ਬਾਬੇ ਦੇ ਸੇਵਕ ਅਤੇ ਸਾਰੇ ਕਹਿੰਦੇ ਸਨ ਕਿ ਬਾਬਾ ਦੇ ਸਤਿਸੰਗ ‘ਚ ਜਾਣ ਨਾਲ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਇਸ ਲਈ ਪਹਿਲਾਂ ਉਨ੍ਹਾਂ ‘ਤੇ ਭਰੋਸਾ ਸੀ। ਪਰ ਹੁਣ ਕੋਈ ਭਰੋਸਾ ਨਹੀਂ ਰਿਹਾ।

‘ਬਾਬਾ ਪਖੰਡੀ ਹੈ ‘

ਜਤਿੰਦਰ ਦੀ ਭਾਬੀ ਜੋਤੀ ਨੇ ਕਿਹਾ, ਮੈਂ ਇਕੱਲੀ ਮਾਂ ਨੂੰ ਨਹੀਂ ਗੁਆਇਆ। ਕਈ ਬੱਚੇ ਮਾਰੇ ਗਏ। ਮੇਰਾ ਘਰ ਖਾਲੀ ਹੋ ਗਿਆ। ਮੈਂ ਅਜਿਹੇ ਪਖੰਡੀ ਬਾਬੇ ਨੂੰ ਮੰਨਦੀ ਵੀ ਨਹੀਂ । ਇੱਕ ਜਿਊਂਦਾ ਬੰਦਾ ਕੋਟ ਪੈਂਟ,ਸੋਨੇ ਦੀ ਘੜੀ ਪਾ ਕੇ ਆ ਰਿਹਾ ਹੈ ਕੀ ਉਹ ਰੱਬ ਹੋ ਸਕਦਾ ਹੈ? ਜੋਤੀ ਨੇ ਕਿਹਾ ਕਿ ਜੇਕਰ ਉਹ ਦੋਸ਼ੀ ਨਹੀਂ ਹਨ ਤਾਂ ਉਹ ਸਾਹਮਣੇ ਕਿਉਂ ਨਹੀਂ ਆ ਰਹੇ ਹਨ। ਉਨ੍ਹਾਂ ਵੱਲੋਂ ਦਿੱਤੇ ਪਾਣੀ ਅਤੇ ਧੂੜ ਨਾਲ ਲੋਕ ਠੀਕ ਹੋ ਜਾਂਦੇ ਸਨ,ਤਾਂ ਇੰਨੇ ਲੋਕ ਜ਼ਖ਼ਮੀ ਹਨ,ਉਨ੍ਹਾਂ ਨੂੰ ਠੀਕ ਕਰ ਦੇਣ।ਉਹ ਸਾਹਮਣੇ ਵੀ ਨਹੀਂ ਆ ਰਹੇ ਕਿਉਂ ?

‘ਸਿਫ਼ਤ ਕਰਨ ਵਾਲੇ ਬਾਬੇ ਦੇ ਲੋਕ’

ਜੋਤੀ ਨੇ ਕਿਹਾ, ਜੋ ਲੋਕ ਉਨ੍ਹਾਂ ਦੀ ਤਾਰੀਫ਼ ਕਰਦੇ ਹਨ, ਉਹ ਉਨ੍ਹਾਂ ਦੇ ਲੋਕ ਹਨ। ਉਨ੍ਹਾਂ ਨੇ ਹਰ ਕਿਸੇ ਦੇ ਮਨ ਵਿੱਚ ਇਹ ਭਰਮ ਪੈਦਾ ਕਰ ਦਿੱਤਾ ਹੈ ਕਿ ਉਹ ਬਹੁਤ ਚੰਗੇ ਹਨ। ਉਹ ਲੋਕਾਂ ਨੂੰ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਦਿੰਦੇ। ਉਥੇ ਫੋਨ ਨਹੀਂ ਚੱਲਦਾ ਸੀ। ਜੈਮਰ ਲਗਾਇਆ ਗਿਆ ਸੀ। ਜਤਿੰਦਰ ਨੇ ਦੱਸਿਆ, ਬਾਬਾ ਦੀ ਫੋਟੋ ਵਾਲਾ 5 ਰੁਪਏ ਦਾ ਪੈਨ 50 ਰੁਪਏ ਵਿੱਚ ਮਿਲਦਾ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments