Homeਦੇਸ਼ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਰਲ ਦੇ ਰਾਜਪਾਲ ਨੂੰ ਦਿੱਤੀ 'ਜ਼ੈੱਡ ਪਲੱਸ' ਸੁਰੱਖਿਆ

ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਰਲ ਦੇ ਰਾਜਪਾਲ ਨੂੰ ਦਿੱਤੀ ‘ਜ਼ੈੱਡ ਪਲੱਸ’ ਸੁਰੱਖਿਆ

ਕੇਰਲ: ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ (Kerala Governor Arif Mohammad Khan) ਦੀ ਸੁਰੱਖਿਆ ਵਧਾ ਕੇ ‘ਜ਼ੈੱਡ ਪਲੱਸ’ ਸ਼੍ਰੇਣੀ ਵਿੱਚ ਕਰ ਦਿੱਤੀ ਹੈ। ਰਾਜ ਭਵਨ ਦਫਤਰ ਨੇ ‘ਐਕਸ’ ‘ਤੇ ਇਕ ਪੋਸਟ ਵਿਚ ਕਿਹਾ ਕਿ ਖਾਨ ਅਤੇ ਰਾਜ ਭਵਨ ਨੂੰ ਸੀ.ਆਰ.ਪੀ.ਐਫ ਦੇ ਜਵਾਨਾਂ ਵਾਲੀ ‘ਜ਼ੈੱਡ ਪਲੱਸ’ ਸੁਰੱਖਿਆ ਦਿੱਤੀ ਗਈ ਹੈ। ਪੋਸਟ ‘ਚ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਰਲ ਰਾਜ ਭਵਨ ਨੂੰ ਸੂਚਿਤ ਕੀਤਾ ਹੈ ਕਿ ਰਾਜਪਾਲ ਅਤੇ ਰਾਜ ਭਵਨ ਦੀ ਸੁਰੱਖਿਆ ‘ਜ਼ੈੱਡ ਪਲੱਸ’ ਸ਼੍ਰੇਣੀ ‘ਚ ਵਧਾ ਦਿੱਤੀ ਗਈ ਹੈ।

ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ, ਜਿਸ ‘ਚ ਰਾਜਪਾਲ ਖਾਨ ਕੇਰਲ ਦੇ ਕੋਲਮ ਜ਼ਿਲ੍ਹੇ ਦੇ ਨੀਲਮੇਲ ‘ਚ ਸ਼ਨੀਵਾਰ ਨੂੰ ਉਨ੍ਹਾਂ  ਵਿਰੁੱਧ ‘ਸਟੂਡੈਂਟ ਫੈਡਰੇਸ਼ਨ ਆਫ ਇੰਡੀਆ’ (ਐੱਸ.ਐੱਫ.ਆਈ.) ਦੇ ਵਰਕਰਾਂ ਨੇ ਪ੍ਰਦਰਸ਼ਨ ਕੀਤੇ ਜਾਣ ਤੋਂ ਬਾਅਦ ਆਪਣੀ ਗੱਡੀ ਤੋਂ ਬਾਹਰ ਆ ਗਏ ਅਤੇ ਧਰਨਾਕਾਰੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸੜਕ ਕਿਨਾਰੇ ਬਣੀ ਦੁਕਾਨ ਅੱਗੇ ਬੈਠ ਗਏ।

ਖਾਨ ਨੇ ਮੁੱਖ ਮੰਤਰੀ ਪਿਨਾਰਈ ਵਿਜਯਨ ‘ਤੇ “ਰਾਜ ਵਿੱਚ ਅਰਾਜਕਤਾ ਫੈਲਾਉਣ” ਦਾ ਦੋਸ਼ ਲਗਾਇਆ। ਖਾਨ ਐਮਸੀ ਰੋਡ ’ਤੇ ਇੱਕ ਦੁਕਾਨ ਤੋਂ ਕੁਰਸੀ ਲੈ ਕੇ ਉਥੇ ਬੈਠ ਗਏ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਦੋ ਘੰਟੇ ਤੋਂ ਵੱਧ ਸਮੇਂ ਤੱਕ ਉੱਥੇ ਬੈਠਣ ਤੋਂ ਬਾਅਦ, ਖਾਨ ਉਦੋਂ ਹੀ ਉੱਥੋਂ ਚਲੇ ਗਏ ਜਦੋਂ ਪੁਲਿਸ ਨੇ ਉਨ੍ਹਾਂ ਨੂੰ 17 ਐਸ.ਐਫ.ਆਈ ਕਾਰਕੁਨਾਂ ਵਿਰੁੱਧ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਦਰਜ ਐਫ.ਆਈ.ਆਰ ਦੀ ਕਾਪੀ ਦਿਖਾਈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments