Home ਖੇਡਾਂ ਭਲਕੇ ਖੇਡਿਆ ਜਾਵੇਗਾ ਭਾਰਤ ਤੇ ਵੈਸਟਇੰਡੀਜ਼ ਦੇ ਵਿਚਕਾਰ ਟੈਸਟ ਸੀਰੀਜ਼

ਭਲਕੇ ਖੇਡਿਆ ਜਾਵੇਗਾ ਭਾਰਤ ਤੇ ਵੈਸਟਇੰਡੀਜ਼ ਦੇ ਵਿਚਕਾਰ ਟੈਸਟ ਸੀਰੀਜ਼

0

Sports News : ਏਸ਼ੀਆ ਕੱਪ 2025 ਦਾ ਖਿਤਾਬ ਜਿੱਤਣ ਤੋਂ ਬਾਅਦ ਟੀਮ ਇੰਡੀਆ ਹੁਣ ਵੈਸਟਇੰਡੀਜ਼ ਦੇ ਖਿਲਾਫ 2 ਮੈਚਾਂ ਦੀ ਘਰੇਲੂ ਟੈਸਟ ਸੀਰੀਜ਼ ਖੇਡਦੀ ਹੋਈ ਦਿਖਾਈ ਦੇਵੇਗੀ। ਸ਼ੁਭਮਨ ਗਿੱਲ ਇੱਕ ਵਾਰ ਫਿਰ ਤੋਂ ਟੀਮ ਇੰਡੀਆ ਦੀ ਕਪਤਾਨੀ ਕਰਦੇ ਹੋਏ ਦਿਖਾਈ ਦੇਣਗੇ। ਉੱਥੇ ਹੀ ਰਵਿੰਦਰ ਜਡੇਜਾ ਇਸ ਸੀਰੀਜ਼ ਲਈ ਟੀਮ ਇੰਡੀਆ ਦੇ ਉਪ-ਕਪਤਾਨ ਹਨ। ਪਹਿਲਾ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜਿਸਦੇ ਲਈ ਟੀਮ ਇੰਡੀਆ ਪੂਰੀ ਤਰ੍ਹਾਂ ਤਿਆਰ ਹੈ। ਕੇ.ਐੱਲ. ਰਾਹੁਲ ਤੋਂ ਲੈ ਕੇ ਮੁਹੰਮਦ ਸਿਰਾਜ ਤੱਕ ਵਾਪਸੀ ਹੋਣ ਵਾਲੀ ਹੈ, ਜੋ ਏਸ਼ੀਆ ਕੱਪ 2025 ਵਿੱਚ ਟੀਮ ਇੰਡੀਆ ਦਾ ਹਿੱਸਾ ਨਹੀਂ ਸਨ।

ਕਿੰਨੇ ਵਜੇ ਸ਼ੁਰੂ ਹੋਵੇਗਾ ਮੈਚ?

ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੈਸਟ ਸੀਰੀਜ਼ ਦਾ ਪਹਿਲਾ ਮੈਚ 2 ਅਕਤੂਬਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਸਵੇਰੇ 9:30 ਵਜੇ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋਵੇਗਾ, ਜਦਕਿ ਮੈਚ ਲਈ ਟਾਸ 9 ਵਜੇ ਹੋਵੇਗਾ।

ਟੈਸਟ ਵਿੱਚ ਦੋਵੇਂ ਟੀਮਾਂ ਦਾ ਹੈੱਡ ਟੂ ਹੈੱਡ

ਭਾਰਤ ਅਤੇ ਵੈਸਟਇੰਡੀਜ਼ ਦੇ ਵਿਚਕਾਰ ਹੁਣ ਤੱਕ 100 ਟੈਸਟ ਮੈਚ ਖੇਡੇ ਜਾ ਚੁੱਕੇ ਹਨ। ਜਿਸ ਵਿੱਚੋਂ ਵੈਸਟਇੰਡੀਜ਼ ਨੇ 30 ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ, ਤਾਂ ਉੱਥੇ ਹੀ ਟੀਮ ਇੰਡੀਆ ਨੂੰ 23 ਮੈਚਾਂ ਵਿੱਚ ਜਿੱਤ ਮਿਲੀ ਹੈ। ਇਸ ਤੋਂ ਇਲਾਵਾ 47 ਮੈਚ ਡਰਾਅ ਰਹੇ ਹਨ। ਟੀਮ ਇੰਡੀਆ ਨੇ 23 ਵਿੱਚੋਂ 13 ਮੈਚ ਘਰ ਵਿੱਚ ਜਿੱਤੇ ਹਨ, ਜਦੋਂ ਕਿ 10 ਮੈਚ ਵੈਸਟਇੰਡੀਜ਼ ਵਿੱਚ ਜਾ ਕੇ ਜਿੱਤੇ ਹਨ।

ਟੀਮ ਇੰਡੀਆ ਦੀ ਸੰਭਾਵੀ ਪਲੇਇੰਗ ਇਲੈਵਨ

ਸ਼ੁਭਮਨ ਗਿੱਲ (ਕਪਤਾਨ), ਯਸ਼ਾਸਵੀ ਜੈਸਵਾਲ, ਕੇ.ਐਲ. ਰਾਹੁਲ, ਸਾਈ ਸੁਦਰਸ਼ਨ, ਦੇਵਦੱਤ ਪਡਿੱਕਲ, ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।

NO COMMENTS

LEAVE A REPLY

Please enter your comment!
Please enter your name here

Exit mobile version