Home ਮਨੋਰੰਜਨ ਇਸ ਦਿਨ ਰਿਲੀਜ਼ ਹੋ ਸਕਦਾ ਹੈ ਫ਼ਿਲਮ ‘ਦ੍ਰਿਸ਼ਯਮ 3’ ਦਾ ਟੀਜ਼ਰ

ਇਸ ਦਿਨ ਰਿਲੀਜ਼ ਹੋ ਸਕਦਾ ਹੈ ਫ਼ਿਲਮ ‘ਦ੍ਰਿਸ਼ਯਮ 3’ ਦਾ ਟੀਜ਼ਰ

0

ਮੁੰਬਈ : “ਦ੍ਰਿਸ਼ਯਮ”  ਸੀਰੀਜ਼ ਵਿੱਚ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਵਿਜੇ ਸਲਗਾਂਵਕਰ ਦੀ ਭੂਮਿਕਾ ਨਿਭਾਈ ਹੈ। “ਦ੍ਰਿਸ਼ਯਮ” ਅਤੇ “ਦ੍ਰਿਸ਼ਯਮ 2 ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਦੋਵੇਂ ਹੀ ਫਿਲਮਾਂ ਬਾਕਸ ਆਫਿਸ ‘ਤੇ ਸ਼ਾਨਦਾਰ ਕਮਾਈ ਕਰਨ ਵਿੱਚ ਵੀ ਸਫਲ ਰਹੀਆਂ। ਹੁਣ ਅਜਿਹੇ ਵਿੱਚ ਅਜੇ ਦੇਵਗਨ ਦੇ ਫੈਨਜ਼ ਨੂੰ ਫਿਲਮ “ਦ੍ਰਿਸ਼ਯਮ” ਦੇ ਤੀਜੇ ਭਾਗ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਇਸੇ ਦੌਰਾਨ “ਦ੍ਰਿਸ਼ਯਮ 3 ਨੂੰ ਲੈ ਕੇ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਅਜੇ ਦੇਵਗਨ ਫਿਲਮ ਦੇ ਤੀਜੇ ਭਾਗ ਦੀ ਅਨਾਊਂਸਮੈਂਟ ਟੀਜ਼ਰ ਦੇ ਨਾਲ ਕਰਨ ਵਾਲੇ ਹਨ। ਤਾਂ ਚਲੋ ਜਾਣਦੇ ਹਾਂ ਕਿ ਨਿਰਮਾਤਾ ਇਸ ਟੀਜ਼ਰ ਨੂੰ ਕਦੋਂ ਰਿਲੀਜ਼ ਕਰਨਗੇ।

ਇਸ ਦਿਨ ਰਿਲੀਜ਼ ਹੋ ਸਕਦਾ ਹੈ “ਦ੍ਰਿਸ਼ਯਮ 3” ਦਾ ਟੀਜ਼ਰ

ਜਾਣਕਾਰੀ ਅਨੁਸਾਰ, ਨਿਰਮਾਤਾਵਾਂ ਵੱਲੋਂ ਅੱਜ ਯਾਨੀ 2 ਅਕਤੂਬਰ ਨੂੰ ਅਜੇ ਦੇਵਗਨ ਸਟਾਰਰ ‘ਦ੍ਰਿਸ਼ਯਮ 3’ ਦਾ ਐਲਾਨ ਟੀਜ਼ਰ ਰਿਲੀਜ਼ ਦੇ ਨਾਲ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਟੀਜ਼ਰ 1 ਮਿੰਟ 17 ਸੈਕਿੰਡ ਲੰਬਾ ਹੋਣ ਵਾਲਾ ਹੈ। ‘ਦ੍ਰਿਸ਼ਯਮ 3’ ਦੇ ਨਿਰਮਾਤਾ ਲੰਬੇ ਸਮੇਂ ਤੋਂ ਇੱਕ ਵੱਡੇ ਐਲਾਨ ਦੀ ਤਿਆਰੀ ਕਰ ਰਹੇ ਸਨ। ‘ਦ੍ਰਿਸ਼ਯਮ 3’ ਅਜੇ ਦੇਵਗਨ ਦੇ ਬਹੁ-ਪ੍ਰਤੀਕਸ਼ਿਤ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਫਿਲਮ ਦਾ ਟੀਜ਼ਰ ਦੁਸਹਿਰੇ ‘ਤੇ ਰਿਲੀਜ਼ ਕੀਤਾ ਜਾਣਾ ਹੈ, ਇਹ ਫੈਨਜ਼ ਲਈ ਇੱਕ ਵੱਡਾ ਸਰਪ੍ਰਾਈਜ਼ ਹੋਵੇਗਾ। ਹਾਲਾਂਕਿ ਇਨ੍ਹਾਂ ਖਬਰਾਂ ਨੂੰ ਲੈ ਕੇ ਮੇਕਰਸ ਅਤੇ ਅਜੇ ਦੇਵਗਨ ਨੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।

“ਦ੍ਰਿਸ਼ਯਮ” ਸੀਰੀਜ਼ ਨੂੰ ਅਭਿਸ਼ੇਕ ਪਾਠਕ ਦੁਆਰਾ ਬਣਾਈ ਗਈ ਹੈ। ਸਾਲ 2021 ਵਿੱਚ ਰਿਲੀਜ਼ ਹੋਈ “ਦ੍ਰਿਸ਼ਯਮ 2” ਵਿੱਚ ਤੱਬੂ, ਸ਼੍ਰੀਆ ਸਰਨ, ਇਸ਼ਿਤਾ ਦੱਤਾ, ਮ੍ਰਿਣਾਲ ਜਾਧਵ, ਰਜਤ ਕਪੂਰ ਅਤੇ ਕਮਲੇਸ਼ ਸਾਵੰਤ ਨੂੰ ਅਹਿਮ ਰੋਲ ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਵਿੱਚ ਅਕਸ਼ੈ ਖੰਨਾ ਨੂੰ ਮੁੱਖ ਭੂਮਿਕਾ  ਵਿੱਚ ਨਜ਼ਰ ਆਏ ਸਨ। ਜਾਣਕਾਰੀ ਅਨੁਸਾਰ ਅਜੇ ਦੇਵਗਨ ਸਟਾਰਰ ਕ੍ਰਾਈਮ ਥ੍ਰਿਲਰ ਦੀ ਸ਼ੂਟਿੰਗ 2 ਅਕਤੂਬਰ, 2025 ਤੋਂ ਸ਼ੁਰੂ ਹੋਣ ਦੀ ਵੀ ਉਮੀਦ ਹੈ। ਆਉਣ ਵਾਲੇ ਦਿਨਾਂ ਵਿੱਚ ਅਜੇ ਦੇਵਗਨ ਨੂੰ ਜਲਦੀ ਹੀ ਫ਼ਿਲਮ ‘ਧਮਾਲ 4’ ਵਿੱਚ ਦੇਖਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕੋਲ ‘ਦੇ ਦੇ ਪਿਆਰ ਦੇ 2’ ਵੀ ਹੈ, ਜਿਸ ਵਿੱਚ ਉਨ੍ਹਾਂ ਨੂੰ ਰਕੁਲ ਪ੍ਰੀਤ ਸਿੰਘ ਅਤੇ ਆਰ ਮਾਧਵਨ ਦੇ ਨਾਲ ਦੇਖਿਆ ਜਾਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version