HomePunjabਵਿਜੀਲੈਂਸ ਈ.ਓ ਵਿੰਗ ਦੀ ਟੀਮ ਨੇ ਪਾਸਪੋਰਟ ਏਜੰਟ ਨੂੰ ਕੀਤਾ ਕਾਬੂ, ਜਾਣੋ...

ਵਿਜੀਲੈਂਸ ਈ.ਓ ਵਿੰਗ ਦੀ ਟੀਮ ਨੇ ਪਾਸਪੋਰਟ ਏਜੰਟ ਨੂੰ ਕੀਤਾ ਕਾਬੂ, ਜਾਣੋ ਪੂਰਾ ਮਾਮਲਾ

ਲੁਧਿਆਣਾ : ਅੱਜ ਕਾਰਵਾਈ ਕਰਦੇ ਹੋਏ ਵਿਜੀਲੈਂਸ ਈ.ਓ ਵਿੰਗ (Vigilance EO Wing) ਦੀ ਟੀਮ ਨੇ ਪਾਸਪੋਰਟ ਦਫਤਰ ਨੇੜਿਓਂ ਇਕ ਪਾਸਪੋਰਟ ਏਜੰਟ ਨੂੰ ਕਾਬੂ ਕੀਤਾ। ਟੀਮ ਨੇ ਏਜੰਟ ਦੇ ਕਬਜ਼ੇ ‘ਚੋਂ 20 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਫਿਲਹਾਲ ਅਧਿਕਾਰੀਆਂ ਨੇ ਫੜੇ ਗਏ ਨੌਜਵਾਨ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੈਵਲ ਏਜੰਸੀ ਦਾ ਮਾਲਕ ਅਜੇ ਫਰਾਰ ਹੈ ਅਤੇ ਉਸ ਦੇ ਸਾਥੀ ਨੂੰ ਹੀ ਫੜਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀਆਂ ਨੇ ਜਲਦੀ ਹੀ ਪਾਸਪੋਰਟ ਬਣਵਾਉਣ ਦੇ ਬਦਲੇ ਇਕ ਔਰਤ ਤੋਂ 20 ਹਜ਼ਾਰ ਰੁਪਏ ਲੈ ਲਏ ਸਨ ਪਰ ਫਿਰ ਵੀ ਉਸ ਦਾ ਪਾਸਪੋਰਟ ਨਹੀਂ ਬਣਿਆ, ਜਿਸ ਕਾਰਨ ਉਨ੍ਹਾਂ ਮੁੱਖ ਮੰਤਰੀ ਪੰਜਾਬ ਦੇ ਸ਼ਿਕਾਇਤ ਪੋਰਟਲ ‘ਤੇ ਸ਼ਿਕਾਇਤ ਦਰਜ ਕਰਵਾਈ। ਇਸ ਦੀ ਜਾਂਚ ਈਓ ਵਿੰਗ ਵਿਜੀਲੈਂਸ ਨੂੰ ਸੌਂਪੀ ਗਈ ਸੀ। ਟੀਮ ਨੇ ਕਾਰਵਾਈ ਕਰਦੇ ਹੋਏ ਉਕਤ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਪਾਸਪੋਰਟ ਦਫ਼ਤਰ ਵਿੱਚ ਕੰਮ ਕਰਨ ਵਾਲਾ ਕੋਈ ਅਧਿਕਾਰੀ ਇਸ ਮਾਮਲੇ ਵਿੱਚ ਸ਼ਾਮਲ ਹੈ ਜਾਂ ਨਹੀਂ। ਧਿਆਨ ਯੋਗ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਪਾਸਪੋਰਟ ਬਣਾਉਣ ਨੂੰ ਲੈ ਕੇ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਦਫਤਰ ਵਿਚ ਲੇਟ ਅਪਾਇੰਟਮੈਂਟ ਦਿੰਦੇ ਹਨ ਪਰ ਕਈ ਸਰਗਰਮ ਏਜੰਟ ਪਾਸਪੋਰਟ ਜਲਦੀ ਬਣਾਉਣ ਦੀ ਗੱਲ ਕਹਿ ਕੇ ਮੋਟੀਆਂ ਰਕਮਾਂ ਵਸੂਲ ਰਹੇ ਹਨ। ਫਿਲਹਾਲ ਵਿਭਾਗ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments