Home ਪੰਜਾਬ ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ...

ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ : ਅਜੀਤਪਾਲ ਕੋਹਲੀ

0

ਪਟਿਆਲਾ : ਪਟਿਆਲਾ ਦੇ ਨੌਜਵਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਹੈ ਕਿ ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਨੇ ਆਖਿਆ ਕਿ ਜਿਨ੍ਹਾਂ ਲੋਕਾਂ ਉਪਰ ਅੱਧਾ-ਅੱਧਾ ਦਰਜਨ ਐਨ.ਡੀ.ਪੀ.ਸੀ. ਐਕਟ ਦੇ ਪਰਚੇ ਦਰਜ ਹਨ ਅਤੇ ਜਿਹੜੇ ਲੋਕ ਪਟਿਆਲਾ ਅੰਦਰ ਨੌਜਵਾਨੀ ਨੂੰ ਨਸ਼ਿਆਂ ‘ਤੇ ਲਗਾਕੇ ਖਤਮ ਕਰ ਰਹੇ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾ ਬਖਸ਼ਿਆ ਨਹੀ ਜਾਵੇਗਾ।

ਉਨ੍ਹਾਂ ਨੇ ਆਖਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਚਾਰੇ ਪਾਸਿਓ ਭਰਵਾਂ ਸਵਾਗਤ ਹੋ ਰਿਹਾ ਹੈ। ਪਟਿਆਲਾ ਵਿਚ ਵੀ ਜਿਹੜੀ ਕਾਰਵਾਈ ਨਗਰ ਨਿਗਮ, ਪੰਜਾਬ ਪੁਲਸ ਤੇ ਦੂਸਰੇ ਵਿਭਾਗਾਂ ਨੇ ਕੀਤੀ ਹੈ, ਉਸ ਵਿਚ ਸਿਰਫ ਨਸ਼ਿਆਂ ਦੇ ਸੌਦਾਗਰਾਂ ਨੂੰ ਹੀ ਟਾਰਗੇਟ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਅਸੀ ਮਾਣਯੋਗ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਦੇ ਹਾਂ ਤੇ ਅਸੀ ਕੋਰਟ ਵਿਚ ਆਪਣਾ ਪੱਖ ਰਖਾਂਗੇ ਤੇ ਮਾਣਯੋਗ ਕੋਰਟ ਨੂੰ ਸਬੂਤਾਂ ਸਮੇਤ ਦਸਾਂਗੇ ਕਿ ਇਹ ਕਿਹੜੇ ਲੋਕ ਹਨ, ਜਿਹੜੇ ਪਟਿਆਲਾ ਵਿਚ ਨਸ਼ਾ ਸਪਲਾਈ ਕਰਦੇ ਹਨ।

ਅਜੀਤਪਾਲ ਕੋਹਲੀ ਨੇ ਕਿਹਾ ਕਿ ਸਨੌਰੀ ਅੱਡਾ ਲਗਭਗ ਬਹੁਤ ਸਾਰੇ ਘਰ ਹਨ ਪਰ ਟਾਰਗੇਟ ਸਿਰਫ ਪੰਜ ਜਾਂ ਛੇ ਘਰ ਹੋਏ ਹਨ, ਜਿਹੜੇ ਨਸ਼ਾ ਵੇਚਦੇ ਸਨ। ਉਨ੍ਹਾਂ ਨੇ ਆਖਿਆ ਕਿ ਨਸ਼ਾ ਸੌਦਾਗਰਾਂ ਦੀ ਮਦਦ ਕਰਕੇ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਆ ਰਿਹਾ ਹੈ। ਉਨਾ ਕਿਹਾ ਕਿ ਭਾਜਪਾ ਜੇਕਰ ਸਚਮੁੱਚ ਹੀ ਪੰਜਾਬ ਦੀ ਹਮਦਰਦ ਹੈ ਤਾਂ ਨਸ਼ਾ ਸੌਦਾਗਰਾਂ ਦੀ ਮਦਦ ਛੱਡਕੇ ਨਸ਼ਾ ਸੌਦਾਗਰਾਂ ਦੇ ਖਿਲਾਫ ਖੜੇ। ਵਿਧਾਇਕ ਕੋਹਲੀ ਨੇ ਆਖਿਆ ਕਿ ਆਂਕੜੇ ਗਵਾਹੀ ਭਰਦੇ ਹਨ ਕਿ ਮੋਤੀ ਮਹਿਲ ਦੀ ਸਰਕਾਰ ਵੇਲੇ ਵੀ ਇਨਾ ਲੋਕਾਂ ਉਪਰ ਐਨ.ਡੀ.ਪੀ.ਐਸ. ਦੇ ਪਰਚੇ ਦਰਜ ਹਨ ਅਤੇ ਕੁੱਝ ਤਾਂ ਹੁਣ ਵੀ  ਜੇਲ ਦੇ ਅੰਦਰ ਹਨ। ਉਨ੍ਹਾਂ ਨੇ ਆਖਿਆ ਕਿ ਭਾਜਪਾ ਜਿਨ੍ਹਾਂ ਨੂੰ ਗਰੀਬ ਦਸ ਰਹੀ ਹੈ, ਉਨ੍ਹਾਂ ਦੇ ਘਰਾਂ ਦੇ ਹਰ ਕਮਰੇ ਵਿਚ ਏ.ਸੀ., ਵੱਡੀਆਂ ਵੱਡੀਆਂ ਐਲ.ਈ.ਡੀਜ ਤੇ ਅਮੀਰਾਂ ਵਾਲਾ ਸਾਰਾ ਸਮਾਨ ਤੈਨਾਤ ਸੀ। ਉਨ੍ਹਾਂ ਨੇ ਆਖਿਆ ਕਿ ਇਨ੍ਹਾਂ ਨੇ ਪਾਰਕਾਂ ਤੇ ਸਰਕਾਰੀ ਸੜਕਾਂ ਉਪਰ ਕਬਜੇ ਕੀਤੇ ਹੋਏ ਹਨ ਤੇ ਸਰਕਾਰੀ ਰਿਕਾਰਡ ਅਨੁਸਾਰ ਇਹ ਪਾਰਕ ਤੇ ਸੜਕਾਂ ਹਨ।

NO COMMENTS

LEAVE A REPLY

Please enter your comment!
Please enter your name here

Exit mobile version