Homeਦੇਸ਼ਪਾਕਿਸਤਾਨ ਦੇ ਹਵਾਈ ਖੇਤਰ 'ਚ ਦਾਖਲ ਹੋਈ ਸ਼੍ਰੀਨਗਰ-ਜੰਮੂ ਇੰਡੀਗੋ ਦੀ ਉਡਾਣ

ਪਾਕਿਸਤਾਨ ਦੇ ਹਵਾਈ ਖੇਤਰ ‘ਚ ਦਾਖਲ ਹੋਈ ਸ਼੍ਰੀਨਗਰ-ਜੰਮੂ ਇੰਡੀਗੋ ਦੀ ਉਡਾਣ

ਸ੍ਰੀਨਗਰ: ਸ੍ਰੀਨਗਰ-ਜੰਮੂ ਦੀ ਉਡਾਣ (Srinagar-Jammu Indigo flight) 6e-2124 ਦੇ ਦੋ ਵਾਰ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖ਼ਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦਾ ਕਾਰਨ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸ਼੍ਰੀਨਗਰ-ਜੰਮੂ ਫਲਾਈਟ ਨੂੰ ਖਰਾਬ ਮੌਸਮ ਕਾਰਨ ਪਾਕਿਸਤਾਨ ਦੇ ਹਵਾਈ ਖੇਤਰ ‘ਚ ਰੋਕਣਾ ਪਿਆ। ਖਰਾਬ ਮੌਸਮ ਕਾਰਨ 2 ਵਾਰ ਪਾਕਿ ਹਵਾਈ ਖੇਤਰ ‘ਤੇ ਉਤਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਇਹ ਫਲਾਈਟ 15 ਮਿੰਟ ਤੱਕ ਉੱਥੇ ਰਹੀ, ਜਿਸ ਦੀ ਜਾਣਕਾਰੀ ਦੋਵਾਂ ਦੇਸ਼ਾਂ ਦੇ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਗਈ।

ਦੱਸ ਦੇਈਏ ਕਿ ਦੁਪਹਿਰ 3:36 ਵਜੇ ਸ਼੍ਰੀਨਗਰ ਤੋਂ ਇੰਡੀਗੋ ਦੀ ਫਲਾਈਟ ਨੇ ਜੰਮੂ ਲਈ ਉਡਾਣ ਭਰੀ ਸੀ। ਰਸਤੇ ‘ਚ ਖਰਾਬ ਮੌਸਮ ਕਾਰਨ ਪਾਕਿਸਤਾਨ ਹਵਾਈ ਖੇਤਰ ‘ਚ ਦਾਖਲ ਹੋ ਗਿਆ। ਕਰੀਬ 5 ਮਿੰਟ ਰੁਕਣ ਤੋਂ ਬਾਅਦ ਅੰਮ੍ਰਿਤਸਰ ਵੱਲ ਉਡਾਣ ਭਰੀ ਪਰ ਸ਼ਾਮ 4.15 ਵਜੇ ਫਲਾਈਟ ਫਿਰ ਪਾਕਿਸਤਾਨ ‘ਚ ਲੈਂਡ ਕਰ ਗਈ। ਬਾਅਦ ਵਿੱਚ ਐਮਰਜੈਂਸੀ ਫਲਾਈਟ ਦੀ ਅੰਮ੍ਰਿਤਸਰ ਵਿੱਚ ਲੈਂਡਿੰਗ ਕਰਨੀ ਪਈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਹਵਾਈ ਖੇਤਰ ‘ਚ ਦਾਖਲ ਹੋਣ ਦਾ ਇਕ ਹਫਤੇ ‘ਚ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ 10 ਜੂਨ ਨੂੰ ਅਜਿਹਾ ਮਾਮਲਾ ਸਾਹਮਣੇ ਆਇਆ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments