HomeTechnologyਸੋਸ਼ਲ ਮੀਡੀਆ ਪਲੇਟਫਾਰਮ ਆਪਣੇ ਮੈਸੇਂਜਰ ਲਾਈਟ ਐਪ ਨੂੰ ਜਲਦ ਕਰਨ ਜਾ ਰਿਹਾ...

ਸੋਸ਼ਲ ਮੀਡੀਆ ਪਲੇਟਫਾਰਮ ਆਪਣੇ ਮੈਸੇਂਜਰ ਲਾਈਟ ਐਪ ਨੂੰ ਜਲਦ ਕਰਨ ਜਾ ਰਿਹਾ ਹੈ ਬੰਦ

ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ (social media platform) ਆਪਣੇ ਮੈਸੇਂਜਰ ਲਾਈਟ ਐਪ (Messenger Lite app) ਨੂੰ ਬੰਦ ਕਰ ਜਾ ਰਿਹਾ ਹੈ। ਮੈਸੇਂਜਰ ਲਾਈਟ ਨੂੰ ਫੇਸਬੁੱਕ ਮੈਸੇਂਜਰ ਦੇ ਲਾਈਟ ਵਰਜ਼ਨ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਸੀ। ਮੈਸੇਂਜਰ ਲਾਈਟ, ਯੂਜ਼ਰਜ਼ ਨੂੰ ਘੱਟ ਫੋਨ ਸਪੇਸ ਦੇ ਨਾਲ ਫੇਸਬੁੱਕ ‘ਤੇ ਆਪਣੇ ਦੋਸਤਾਂ ਨਾਲ ਚੈਟ ਕਰਨ ਦੀ ਸਹੂਲਤ ਦਿੰਦਾ ਹੈ। ਇਸ ਐਪ ਨੂੰ ਅਗਲੇ ਮਹੀਨੇ ਤੋਂ ਬੰਦ ਕਰ ਦਿੱਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰਜ਼ ਨੂੰ ਫੇਸਬੁੱਕ ‘ਤੇ ਚੈਟਿੰਗ ਜਾਰੀ ਰੱਖਣ ਲਈ ਮੈਸੇਂਜਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਇਸ ਦਿਨ ਬੰਦ ਹੋ ਜਾਵੇਗਾ Messenger Lite
ਫੇਸਬੁੱਕ ਨੇ ਮੈਸੇਂਜਰ ਲਾਈਟ ਨੂੰ ਪਹਿਲਾਂ ਹੀ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਹੁਣ ਜਿਨ੍ਹਾਂ ਜੋ ਯੂਜ਼ਰਜ਼ ਪਹਿਲਾਂ ਤੋਂ ਇਸ ਐਪ ਨੂੰ ਡਾਊਨਲੋਡ ਕੀਤਾ ਹੋਇਆ ਹੈ ਅਤੇ ਇਸਤੇਮਾਲ ਕਰ ਰਹੇ ਹਨ, ਉਹ 18 ਸਤੰਬਰ ਤੋਂ ਬਾਅਦ ਇਸ ਐਪ ਦੀ ਵਰਤੋਂ ਨਹੀਂ ਕਰ ਸਕਣਗੇ। ਮੈਟਾ ਦੇ ਬੁਲਾਰੇ ਨੇ ਇਕ ਈਮੇਲ ‘ਚ ਕਿਹਾ ਕਿ 21 ਅਗਸਤ ਤੋਂ ਐਂਡਰਾਇਡ ਲਈ ਮੈਸੇਂਜਰ ਲਾਈਟ ਐਪ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ਮੈਸੇਂਜਰ ‘ਤੇ ਮੈਸੇਜ ਭੇਜਣ ਅਤੇ ਪ੍ਰਾਪਤ ਕਰਨ ਲਈ ਮੈਸੇਂਜਰ ਜਾਂ ਐੱਫ.ਬੀ. ਲਾਈਟ ਦੀ ਵਰਤੋਂ ਕਰ ਸਕਦੇ ਹਨ।

2016 ‘ਚ ਲਾਂਚ ਹੋਇਆ ਸੀ ਮੈਸੇਂਜਰ ਲਾਈਟ
ਮੈਟਾ ਨੇ ਸਾਲ 2016 ‘ਚ ਆਪਣੇ ਮੈਸੇਜਿੰਗ ਐਪ ਲਾਈਟ ਨੂੰ ਪੇਸ਼ ਕੀਤਾ ਸੀ। ਇਹ ਇਕ ਘੱਟ ਪਾਵਰ ਪ੍ਰੋਸੈਸਿੰਗ ਵਾਲੇ ਐਂਡਰਾਇਡ ਡਿਵਾਈਸ ‘ਚ ਘੱਟ ਸਪੇਸ ਦੇ ਨਾਲ ਚੈਟਿੰਗ ਦੀ ਸਹੂਲਤ ਦਿੰਦਾ ਹੈ। ਹਾਲਾਂਕਿ, ਐਪ ਦੇ ਨਾਲ ਯੂਜ਼ਰਜ਼ ਨੂੰ ਸੀਮਿਤ ਫੀਚਰਜ਼ ਹੀ ਮਿਲਦੇ ਹਨ। ਦੱਸ ਦੇਈਏ ਕਿ ਮੈਟਾ ਨੇ iOS ਲਈ ਮੈਸੇਂਜਰ ਲਾਈਟ ਲਾਂਚ ਕੀਤਾ ਸੀ ਪਰ ਕੰਪਨੀ ਨੇ ਇਸਨੂੰ 2020 ‘ਚ ਬੰਦ ਕਰ ਦਿੱਤਾ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments