ਮੁੰਬਈ : ਸਾਇੰਸ-ਫਿਕਸ਼ਨ ਅਤੇ ਹੌਰਰ ਡਰਾਮਾ ਸੀਰੀਜ਼ ਸਟਰੇਂਜਰ ਥਿੰਗਜ਼ (Stranger Things) ਦਾ ਪੰਜਵਾਂ ਅਤੇ ਆਖ਼ਰੀ ਸੀਜ਼ਨ ਜਲਦੀ ਹੀ ਦਰਸ਼ਕਾਂ ਵਿੱਚ ਆਉਣ ਵਾਲਾ ਹੈ। ਫੈਨਜ਼ ਵਿੱਚ ਇਸ ਸੀਜ਼ਨ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਹੈ, ਕਿਉਂਕਿ ਇਸ ਵਾਰ ਮੇਕਰਜ਼ ਨੇ ਰਿਲੀਜ਼ ਨੂੰ ਲੈ ਕੇ ਇੱਕ ਖ਼ਾਸ ਸਰਪ੍ਰਾਈਜ਼ ਦਿੱਤਾ ਹੈ। ਸੀਰੀਜ਼ ਦਾ ਫਾਈਨਲ ਐਪੀਸੋਡ ਸਿਰਫ਼ OTT ਪਲੇਟਫਾਰਮ ‘ਤੇ ਹੀ ਨਹੀਂ, ਸਗੋਂ ਸਿਨੇਮਾਘਰਾਂ (Theatres) ਵਿੱਚ ਵੀ ਦਿਖਾਇਆ ਜਾਵੇਗਾ।
ਸਟਰੇਂਜਰ ਥਿੰਗਸ OTT ਦੀਆਂ ਸਭ ਤੋਂ ਵਧੀਆ ਥ੍ਰਿਲਰ ਸੀਰੀਜ਼ ਵਿੱਚੋਂ ਇੱਕ ਹੈ। ਇਸ ਸੀਰੀਜ਼ ਦੇ ਪਿਛਲੇ ਚਾਰ ਸੀਜ਼ਨ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਤਿੰਨ ਸਾਲ ਬਾਅਦ ਸੀਰੀਜ਼ ਦਾ ਆਖਰੀ ਸੀਜ਼ਨ ਆ ਰਿਹਾ ਹੈ। ਇਸਦੀ ਰਿਲੀਜ਼ ਡੇਟ ਅਨਾਊਂਸ ਕਰ ਦਿੱਤੀ ਗਈ ਹੈ। ਹੁਣ ਇਸਦੀ ਥਿਏਟਰ ਰਿਲੀਜ਼ ਦੀ ਵੀ ਤਰੀਕ ਸਾਹਮਣੇ ਆਈ ਹੈ।
ਤਿੰਨ ਵੌਲਿਊਮ ਵਿੱਚ ਹੋਵੇਗੀ OTT ‘ਤੇ ਰਿਲੀਜ਼
‘ਸਟ੍ਰੇਂਜਰ ਥਿੰਗਸ 5’ ਨੂੰ ਨੈੱਟਫਲਿਕਸ (Netflix) ‘ਤੇ ਤਿੰਨ ਹਿੱਸਿਆਂ ਵਿੱਚ ਰਿਲੀਜ਼ ਕੀਤਾ ਜਾਵੇਗਾ ਜਿਸ ਨਾਲ ਕਹਾਣੀ ਦਾ ਰੋਮਾਂਚ ਅੰਤ ਤੱਕ ਬਣਿਆ ਰਹੇ। ਪਹਿਲਾ ਵੌਲਿਊਮ 26 ਨਵੰਬਰ 2025 ਤੋਂ ਸਟ੍ਰੀਮ ਹੋ ਚੁੱਕੀ ਹੈ, ਜਿਸ ਵਿੱਚ ਚਾਰ ਐਪੀਸੋਡ ਹਨ। ਫਿਰ ਦੂਜੇ ਵੌਲਿਊਮ ਵਿੱਚ ਤਿੰਨ ਐਪੀਸੋਡ 25 ਦਸੰਬਰ ਨੂੰ ਰਿਲੀਜ਼ ਕੀਤੇ ਜਾਣਗੇ। ਆਖ਼ਰੀ ਅਤੇ ਥ੍ਰਿਲਿੰਗ ਐਪੀਸੋਡ 31 ਦਸੰਬਰ ਨੂੰ ਆਵੇਗੀ।
ਆਖ਼ਰੀ ਐਪੀਸੋਡ ਥੀਏਟਰ ਵਿੱਚ ਵੀ ਹੋਵੇਗਾ ਰਿਲੀਜ਼
ਡਫ਼ਰ ਬ੍ਰਦਰਜ਼ ਦੀ ਇਸ ਆਈਕੋਨਿਕ ਸੀਰੀਜ਼ ਦਾ ਕਲਾਈਮੈਕਸ ਲਗਭਗ ਦੋ ਘੰਟੇ ਦਾ ਹੋਵੇਗਾ ਜਿਸਦਾ ਟਾਈਟਲ ‘ਦ ਰਾਈਟਸਾਈਡ ਅੱਪ’ ਹੈ। ਮੇਕਰਾਂ ਨੇ ਫੈਸਲਾ ਕੀਤਾ ਹੈ ਕਿ ਇਸ ਖ਼ਾਸ ਐਪੀਸੋਡ ਨੂੰ OTT ਦੇ ਨਾਲ-ਨਾਲ ਸਿਨੇਮਾਘਰਾਂ ਵਿੱਚ ਵੀ ਰਿਲੀਜ਼ ਕੀਤਾ ਜਾਵੇਗਾ। ਵੈਰਾਇਟੀ ਨਾਲ ਗੱਲਬਾਤ ਵਿੱਚ ਮੈਟ ਡਫਰ ਨੇ ਕਿਹਾ, ਲੋਕਾਂ ਨੂੰ ਇਹ ਅਨੁਭਵ ਕਰਨ ਨੂੰ ਨਹੀਂ ਮਿਲਦਾ ਕਿ ਆਵਾਜ਼ ਅਤੇ ਤਸਵੀਰ ‘ਤੇ ਕਿੰਨਾ ਸਮਾਂ ਅਤੇ ਮਿਹਨਤ ਖਰਚ ਹੁੰਦਾ ਹੈ ਅਤੇ ਉਹ ਇਸਨੂੰ ਘੱਟ ਕੁਆਲਿਟੀ ਵਿੱਚ ਦੇਖ ਰਹੇ ਹਨ। ਇਸ ਤੋਂ ਵੀ ਵੱਧ ਇਹ ਫੈਨਸ ਦੇ ਨਾਲ ਇੱਕੋ ਸਮੇਂ ਇਸਨੂੰ ਅਨੁਭਵ ਕਰਨ ਬਾਰੇ ਹੈ।
ਰੌਸ ਦਾ ਵੀ ਕਹਿਣਾ ਹੈ ਕਿ ਫ਼ਾਈਨਲ ਐਪੀਸੋਡ ਦਾ ਐਕਸਪੀਰੀਐਂਸ ਸ਼ਾਨਦਾਰ ਹੋਵੇਗਾ। ਦੱਸ ਦੇਈਏ ਕਿ ਸਟ੍ਰੇਂਜਰ ਥਿੰਗਜ਼ ਦਾ ਆਖ਼ਰੀ ਐਪੀਸੋਡ ਅਮਰੀਕਾ ਅਤੇ ਕੈਨੇਡਾ ਦੇ 350 ਤੋਂ ਵੱਧ ਸਿਨੇਮਾਘਰਾਂ ਵਿੱਚ ਦਿਖਾਇਆ ਜਾਵੇਗਾ, ਜੋ 1 ਜਨਵਰੀ 2026 ਤੱਕ ਜਾਰੀ ਰਹੇਗਾ।
