Home ਦੇਸ਼ ਮਾਤਾ ਵੈਸ਼ਨੋ ਦੇਵੀ ‘ਚ ਰੋਪਵੇਅ ਦੀ ਸੇਵਾ 23 ਜੁਲਾਈ ਰਹੇਗੀ ਬੰਦ

ਮਾਤਾ ਵੈਸ਼ਨੋ ਦੇਵੀ ‘ਚ ਰੋਪਵੇਅ ਦੀ ਸੇਵਾ 23 ਜੁਲਾਈ ਰਹੇਗੀ ਬੰਦ

0

ਕਟੜਾ : ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ ’ਤੇ ਭਵਨ ਤੋਂ ਭੈਰਵ ਘਾਟੀ ਦਰਮਿਆਨ ਚੱਲਣ ਵਾਲੀ ਰੋਪਵੇਅ ਸੇਵਾ ਮੁਰੰਮਤ ਅਤੇ ਦੇਖਭਾਲ ਦੇ ਕੰਮ ਕਾਰਨ 23 ਜੁਲਾਈ ਤੱਕ ਬੰਦ ਰਹੇਗੀ। ਰੋਪਵੇਅ ਦੀ ਸੇਵਾ 23 ਜੁਲਾਈ ਤੋਂ ਦੁਬਾਰਾ ਸ਼ੁਰੂ ਕੀਤੀ ਜਾਵੇਗੀ। ਦੂਜੇ ਪਾਸੇ ਖੇਤਰ ਵਿਚ ਲਗਾਤਾਰ ਪੈ ਰਹੇ ਮੀਂਹ ਅਤੇ ਤ੍ਰਿਕੂਟ ਪਰਬਤ ’ਤੇ ਧੁੰਦ ਕਾਰਨ ਹੈਲੀਕਾਪਟਰ ਸੇਵਾਵਾਂ ਲਗਾਤਾਰ ਪ੍ਰਭਾਵਿਤ ਹੋ ਰਹੀਆਂ ਹਨ।

ਰਿਪੋਰਟਾਂ ਅਨੁਸਾਰ, ਰੋਪਵੇਅ ਪ੍ਰਣਾਲੀ ਨਾਲ ਜੁੜੇ ਜ਼ਰੂਰੀ ਮੁਰੰਮਤ ਅਤੇ ਦੇਖਭਾਲ ਦੇ ਕੰਮਾਂ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਇਸ ਸਮੇਂ ਦੌਰਾਨ ਸ਼ਰਧਾਲੂਆਂ ਨੂੰ ਭਵਨ ਤੋਂ ਭੈਰਵ ਘਾਟੀ ਤੱਕ ਪਹੁੰਚਣ ਲਈ ਪੈਦਲ ਜਾਂ ਹੋਰ ਉਪਲਬਧ ਸਾਧਨਾਂ ਦਾ ਸਹਾਰਾ ਲੈਣਾ ਪਵੇਗਾ।

ਰੋਪਵੇਅ ਸੇਵਾ ਬੰਦ ਰਹਿਣ ਨਾਲ ਉਨ੍ਹਾਂ ਸ਼ਰਧਾਲੂਆਂ ਨੂੰ ਮੁਸ਼ਕਲ ਆ ਸਕਦੀ ਹੈ, ਜੋ ਘੱਟ ਸਮੇਂ ਵਿਚ ਭੈਰਵ ਘਾਟੀ ਸਥਿਤ ਭੈਰਵਨਾਥ ਮੰਦਰ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਵੱਲੋਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਯਾਤਰਾ ਦੌਰਾਨ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਆਪਣੀ ਯਾਤਰਾ ਦੀ ਯੋਜਨਾ ਇਸੇ ਮੁਤਾਬਕ ਬਣਾਉਣ।

NO COMMENTS

LEAVE A REPLY

Please enter your comment!
Please enter your name here

Exit mobile version