Homeਦੇਸ਼ਗੁਜਰਾਤ ਦੇ ਰਾਜਕੋਟ ਏਅਰਪੋਰਟ ਟਰਮੀਨਲ ਦੇ ਬਾਹਰ ਭਾਰੀ ਮੀਂਹ ਕਾਰਨ ਡਿੱਗੀ ਛੱਤ

ਗੁਜਰਾਤ ਦੇ ਰਾਜਕੋਟ ਏਅਰਪੋਰਟ ਟਰਮੀਨਲ ਦੇ ਬਾਹਰ ਭਾਰੀ ਮੀਂਹ ਕਾਰਨ ਡਿੱਗੀ ਛੱਤ

ਗੁਜਰਾਤ : ਗੁਜਰਾਤ ਦੇ ਰਾਜਕੋਟ ‘ਚ ਵੀ ਦਿੱਲੀ ਏਅਰਪੋਰਟ ਵਰਗੀ ਘਟਨਾ ਸਾਹਮਣੇ ਆਈ ਹੈ। ਰਾਜਕੋਟ ਏਅਰਪੋਰਟ ਟਰਮੀਨਲ ( The Rajkot Airport Terminal) ਦੇ ਬਾਹਰ ਅੱਜ ਭਾਰੀ ਮੀਂਹ ਕਾਰਨ ਛੱਤ ਡਿੱਗ ਗਈ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਛੱਤ ਡਿੱਗਣ ਦੇ ਸਮੇਂ ਏਅਰਪੋਰਟ ਦੇ ਅਧਿਕਾਰੀ ਮੌਕੇ ‘ਤੇ ਨਜ਼ਰ ਆ ਰਹੇ ਹਨ। ਇਹ ਘਟਨਾ ਟਰਮੀਨਲ ਦੇ ਬਾਹਰ ਯਾਤਰੀ ਪਿਕ-ਅੱਪ ਅਤੇ ਡਰਾਪ ਖੇਤਰ ‘ਤੇ ਵਾਪਰੀ। ਇਸ ਤੋਂ ਇਕ ਦਿਨ ਪਹਿਲਾਂ ਦਿੱਲੀ ਏਅਰਪੋਰਟ ਦੇ ਟਰਮੀਨਲ 1 ‘ਤੇ ਵੀ ਅਜਿਹੀ ਹੀ ਘਟਨਾ ਵਾਪਰੀ ਸੀ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕੁਝ ਹੋਰ ਜ਼ਖਮੀ ਹੋ ਗਏ ਸਨ।

ਬੀਤੇ ਦਿਨ ਮੌਸਮ ਵਿਭਾਗ ਨੇ ਕਿਹਾ ਕਿ ਦੱਖਣੀ ਗੁਜਰਾਤ ਵਿੱਚ ਇੱਕ ਚੱਕਰਵਾਤੀ ਸਰਕੂਲੇਸ਼ਨ ਸਰਗਰਮ ਹੈ, ਜਿਸ ਕਾਰਨ ਰਾਜ ਦੇ ਕੁਝ ਹਿੱਸਿਆਂ ਵਿੱਚ ਵਿਆਪਕ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਅਗਲੇ ਪੰਜ ਦਿਨਾਂ ਤੱਕ ਬਰਸਾਤ ਦਾ ਦੌਰ ਜਾਰੀ ਰਹੇਗਾ। ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਦੱਖਣੀ ਗੁਜਰਾਤ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ, ਜਿਸ ‘ਚ ਭਾਰੀ ਮੀਂਹ ਦੀ ਸੰਭਾਵਨਾ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments