HomePunjabਫਾਈਨਾਂਸ ਕੰਪਨੀ ਦੇ ਮੁਲਾਜ਼ਮ ਨੂੰ ਲੁਟੇਰਿਆਂ ਨੇ ਰਸਤੇ 'ਚ ਘੇਰ ਕੇ ਦਿੱਤਾ...

ਫਾਈਨਾਂਸ ਕੰਪਨੀ ਦੇ ਮੁਲਾਜ਼ਮ ਨੂੰ ਲੁਟੇਰਿਆਂ ਨੇ ਰਸਤੇ ‘ਚ ਘੇਰ ਕੇ ਦਿੱਤਾ ਇਸ ਵਾਰਦਾਤ ਨੂੰ ਅੰਜਾਮ 

ਸੰਗਰੂਰ : ਜ਼ਿਲ੍ਹੇ ਵਿੱਚ ਇੱਕ ਫਾਈਨਾਂਸ ਕੰਪਨੀ (Finance company) ਦੇ ਮੁਲਾਜ਼ਮ ਤੋਂ ਲੁੱਟ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਸਵਾਰਾਂ ਨੇ ਮੁਲਾਜ਼ਮ ਨੂੰ ਅੱਧ ਵਿਚਕਾਰ ਰੋਕ ਕੇ ਉਸ ਦੀ ਲੁੱਟ ਕੀਤੀ। ਇਸ ਦੌਰਾਨ ਉਨ੍ਹਾਂ ਉਸ ਕੋਲੋਂ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ, ਜਿਸ ਵਿਚ 94 ਹਜ਼ਾਰ 895 ਰੁਪਏ, ਕੰਪਨੀ ਦੀ ਟੈਬਲੈੱਟ (ਸੈਮਸੰਗ), ਬਾਇਓਮੈਟ੍ਰਿਕ ਮਸ਼ੀਨ ਅਤੇ ਹੋਰ ਸਾਮਾਨ ਸੀ। ਮੂਨਕ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਫਾਈਨਾਂਸ ਕੰਪਨੀ ਮੂਨਕ ਇਲਾਕੇ ‘ਚ ਸਥਿਤ ਹੈ ਅਤੇ ਔਰਤਾਂ ਨੂੰ ਕਰਜ਼ਾ ਦਿੰਦੀ ਹੈ। ਲੁੱਟ ਦਾ ਸ਼ਿਕਾਰ ਹੋਏ ਨੌਜਵਾਨ ਸੌਰਵ ਨੇ ਦੱਸਿਆ ਕਿ ਉਹ ਪਿੰਡ ਮਰਿਆਣਾ ਅਤੇ ਰਾਮਪੁਰ ਤੋਂ ਕਰਜ਼ੇ ਦੀਆਂ ਕਿਸ਼ਤਾਂ ਦੇ ਪੈਸੇ ਲੈਣ ਲਈ ਆ ਰਿਹਾ ਸੀ। ਇਸ ਦੌਰਾਨ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਕੋਲੋਂ ਬੈਗ ਖੋਹ ਲਿਆ।

 

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments