ਫਿਰੋਜ਼ਪੁਰ : ਨਸ਼ਾ ਕਈ ਨੌਜਵਾਨਾਂ ‘ਤੇ ਇਸ ਤਰ੍ਹਾਂ ਹਾਵੀ ਹੋ ਚੁੱਕਾ ਹੈ ਕਿ ਹਰ ਸਮੇਂ ਨਸ਼ੇੜੀ ਆਪਣੇ ਨਸ਼ੇ ਦੀ ਪੂਰਤੀ ਲਈ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਅਜਿਹੀ ਹੀ ਇੱਕ ਘਟਨਾ ਬੀਤੀ ਰਾਤ ਫਿਰੋਜ਼ਪੁਰ ਛਾਉਣੀ ਵਿੱਚ ਵਾਪਰੀ ਜਿੱਥੇ ਇੱਕ ਰੈਸਟੋਰੈਂਟ ਦੇ ਬਾਹਰ ਔਰਤਾਂ ਗੋਲਗੱਪੇ ਖਾ ਰਹੀਆਂ ਸਨ, ਜਦੋਂ ਇੱਕ ਸ਼ਰਾਬੀ ਨੌਜਵਾਨ ਉਨ੍ਹਾਂ ਦਾ ਮੋਬਾਈਲ ਖੋਹ ਕੇ ਉਥੋਂ ਭੱਜਣ ਲੱਗਾ ਤਾਂ ਆਸ-ਪਾਸ ਖੜ੍ਹੇ ਲੋਕਾਂ ਨੇ ਲੁਟੇਰੇ ਨੂੰ ਫੜ ਲਿਆ ਅਤੇ ਉਸ ਦੀ ਕਾਫੀ ਕੁੱਟਮਾਰ ਕੀਤੀ, ਫਿਰ ਆਸ-ਪਾਸ ਖੜ੍ਹੇ ਲੋਕ ਇਕੱਠੇ ਹੋ ਗਏ ਅਤੇ ਉਸਨੂੰ ਛੱਡ ਦਿੱਤਾ ਗਿਆ ਅਤੇ ਉਹ ਉੱਥੋਂ ਭੱਜ ਗਿਆ।