Homeਦੇਸ਼ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਬਹਾਦਰਗੜ੍ਹ ਤੋਂ ਦਿੱਲੀ ਤੱਕ ਸੜਕ ਪੂਰੀ ਤਰ੍ਹਾਂ...

ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਬਹਾਦਰਗੜ੍ਹ ਤੋਂ ਦਿੱਲੀ ਤੱਕ ਸੜਕ ਪੂਰੀ ਤਰ੍ਹਾਂ ਸੀਲ

ਬਹਾਦਰਗੜ੍ਹ : ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਦਿੱਲੀ (Delhi) ਦੀ ਟਿੱਕਰੀ ਸਰਹੱਦ (Tikri border) ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੂੰ ਟਿੱਕਰੀ ਬਾਰਡਰ ‘ਤੇ ਤਾਇਨਾਤ ਕੀਤਾ ਗਿਆ ਹੈ। ਸੀਮਿੰਟ ਅਤੇ ਲੋਹੇ ਦੇ ਬੈਰੀਕੇਡਾਂ ਦੀਆਂ ਵੱਖਰੀਆਂ ਪਰਤਾਂ ਲਗਾਈਆਂ ਗਈਆਂ ਹਨ। ਹਰਿਆਣਾ ਪੁਲਿਸ ਨੇ ਟਿੱਕਰੀ ਸਰਹੱਦ ਤੋਂ ਕਰੀਬ 500 ਮੀਟਰ ਪਹਿਲਾਂ ਬਹਾਦਰਗੜ੍ਹ ਬਾਈਪਾਸ ਨੇੜੇ ਸੀਮਿੰਟ ਕੰਕਰੀਟ ਦੀ ਕੰਧ ਖੜ੍ਹੀ ਕਰ ਦਿੱਤੀ ਹੈ।

ਅੰਦੋਲਨਕਾਰੀ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਦੇ ਨਾਲ ਨੀਮ ਫ਼ੌਜੀ ਬਲਾਂ ਦੇ ਜਵਾਨ ਵੀ ਤਾਇਨਾਤ ਹਨ। ਪੁਲਿਸ ਵਜਰਾ ਗੱਡੀਆਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਤਿਆਰ ਖੜੀ ਹੈ। ਸੈਕਟਰ-9 ਮੋੜ ਤੋਂ ਅੱਗੇ ਜਾਣ ਲਈ ਸਿਰਫ਼ ਫੁੱਟ ਪਾਥ ਹੀ ਬਚਿਆ ਹੈ। ਸੜਕ ਜਾਮ ਹੋਣ ਕਾਰਨ ਪੈਦਲ ਚੱਲਣ ਵਾਲੇ ਪ੍ਰੇਸ਼ਾਨ ਹਨ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਸਤਾ ਮੋੜ ਦਿੱਤਾ ਗਿਆ ਹੈ। ਦਿੱਲੀ ਜਾਣ ਵਾਲਿਆਂ ਲਈ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਫਿਲਹਾਲ ਟਿੱਕਰੀ ਸਰਹੱਦ ‘ਤੇ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੈ। ਭਾਵੇਂ ਰਾਤ ਸਮੇਂ ਕੁਝ ਕਿਸਾਨ ਪ੍ਰਾਈਵੇਟ ਗੱਡੀ ਵਿੱਚ ਆਏ ਸਨ ਅਤੇ ਕਿਸਾਨ ਯੂਨੀਅਨ ਦੇ ਬੈਨਰ ਵੀ ਲਗਾ ਦਿੱਤੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments